Malout News

ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਮਲੋਟ :- ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਮਾਤਾ ਗੁਜਰ ਕੌਰ , ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ , ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ ਤੇ ਇਕ ਸਭਾ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਮੂਲ ਮੰਤਰ ਅਤੇ ਗੁਰ ਮੰਤਰ ਦਾ ਪਾਠ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾ : ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਹੱਕ ਸੱਚ , ਧਰਮ ਦੀ ਖ਼ਾਤਰ ਜਬਰ ਜ਼ੁਲਮ ਦੇ ਖ਼ਿਲਾਫ਼ ਜੋ ਲਾਸਾਨੀ ਸ਼ਹਾਦਤ ਦਿੱਤੀ ਹੈ , ਅਸੀਂ ਉਸ ਦਾ ਨਿੱਘ ਮਾਣ ਰਹੇ ਹਾਂ । ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੋਤੀ ਰਾਮ ਮਹਿਰਾ , ਟੋਡਰ ਮੱਲ , ਸ਼ੇਰ ਮੁਹੰਮਦ ਖਾਣ , ਬੇਗਮ ਜੈਨਬ ਨੇ ਵੀ ਹੱਕ ਸੱਚ ਅਤੇ ਜ਼ੁਲਮ ਦੇ ਖ਼ਲਾਫ਼ ਗੁਰੂ ਘਰ ਦਾ ਸਾਥ ਦਿੱਤਾ । ਇਸ ਮੌਕੇ ਪ੍ਰਧਾਨ ਹਰਸ਼ਰਨ ਸਿੰਘ ਰਾਜਪਾਲ , ਰਕੇਸ਼ ਕੁਮਾਰ ਜੈਨ , ਰੇਸ਼ਮ ਸਿੰਘ , ਮਾ : ਦਰਸ਼ਨ ਲਾਲ ਕਾਂਸਲ , ਮਾ : ਹਿੰਮਤ ਸਿੰਘ , ਬਲਵੀਰ ਚੰਦ , ਅਨੂਪ ਸਿੰਘ ਸਿੱਧੂ , ਅਵਤਾਰ ਸਿੰਘ ਬਰਾੜ , ਬਲਵਿੰਦਰ ਸਿੰਘ ਬਰਾੜ , ਜਸਵੰਤ ਸਿੰਘ ਹੁੰਦਲ , ਗੁਰਚਰਨ ਸਿੰਘ ਢਿੱਲੋਂ , ਜਰਨੈਲ ਸਿੰਘ ਢਿੱਲੋਂ , ਹਰਸ਼ਰਨਜੀਤ ਸਿੰਘ ਸੰਧੂ ਹਾਜ਼ਰ ਸਨ।

Leave a Reply

Your email address will not be published. Required fields are marked *

Back to top button