District NewsMalout NewsPunjab

“ਬਾਲ ਮਿੱਤਰ ਪ੍ਰੋਗਰਾਮ” ਤਹਿਤ ਜਿਲ੍ਹਾ ਸਾਂਝ ਕੇਂਦਰ ਵੱਲੋਂ ਸ.ਸ.ਸ.ਸਕੂਲ ਝਬੇਲਵਾਲੀ ਵਿਖੇ ਲਗਾਇਆ ਸੈਮੀਨਾਰ ਅਤੇ ਵਿਦਿਆਰਥਰੀਆਂ ਨੂੰ ਵੰਡਿਆ ਸਟੱਡੀ ਮੈਟੀਰਿਅਲ

ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਲੈਵਲ ਤੇ ਚਲਾਏ ਬਾਲ ਮਿੱਤਰ ਪ੍ਰੋਗਰਾਮ ਤਹਿਤ ਕਪਤਾਨ ਪੁਲਿਸ ਸਥਾਨਕ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਦਿਨੇਸ਼ ਕੁਮਾਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਅਤੇ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਦਰਾਂ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਦੁਆਰਾ ‘ਬਾਲ ਮਿੱਤਰ ਪ੍ਰੋਗਰਾਮ’

ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬੇਲਵਾਲੀ ਵਿਖੇ ਵਿਦਿਆਰਥੀਆ ਨੂੰ ਸਾਂਝ ਸੇਵਾਵਾ, ਪੁਲਿਸ ਦੇ ਕੰਮਕਾਜ, ਸਾਈਬਰ ਕਰਾਈਮ ਅਤੇ ਸ਼ਕਤੀ ਐਪ, ਦਿਨੋਂ-ਦਿਨ ਵੱਧ ਰਹੇ ਟਰੈਫਿਕ ਦੌਰਾਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅਤੇ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਦੌਰਾਨ ਇੱਕ ਹੋਰ ਸਕੂਲ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਨਾਲ ਕਲੋਨੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੱਚਿਆਂ ਨੂੰ ਕਿਤਾਬਾਂ, ਪੈੱਨਸਿਲ, ਰਬੜ, ਚੱਪਲ, ਸੈਂਡਲ ਅਤੇ ਸਟੱਡੀ ਮੈਟੀਰਿਅਲ ਵੰਡਿਆ ਗਿਆ। ਇਸ ਮੌਕੇ ਸਮੂਹ ਸਾਂਝ ਕੇਂਦਰਾ ਦੀ ਟੀਮ ਅਤੇ ਉਨ੍ਹਾਂ ਤੋਂ ਇਲਾਵਾ ਸਕੂਲੀ ਸਟਾਫ ਵੀ ਹਾਜ਼ਿਰ ਸੀ।

Author : Malout Live

Leave a Reply

Your email address will not be published. Required fields are marked *

Back to top button