Malout News
ਐਸ ਡੀ ਐਮ ਸ੍ਰੀ ਗੋਪਾਲ ਸਿੰਘ ਨੇ ਸਰਬਤ ਸਿਹਤ ਬੀਮਾ ਯੋਜਨਾ ਦੀ ਕੀਤੀ ਸਮੀਖਿਆ

ਮਲੋਟ :– ਮਲੋਟ ਦੇ ਐੱਸ.ਡੀ.ਐੱਮ ਸ੍ਰੀ ਗੋਪਾਲ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਰਬਤ ਸਿਹਤ ਬੀਮਾ ਯੋਜਨਾ ਦੀ ਸਮੀਖਿਆ ਕੀਤੀ। ਉਨਾਂ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਆਪਣੇ ਕਾਰਡ ਬਣਾਉਣ ਵਿਚ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਲਾਭਪਾਤਰੀ ਕਾਮਨ ਸਰਵਿਸ ਸੈਂਟਰਾਂ ਤੇ ਇਸ ਸਕੀਮ ਦੇ ਕਾਰਡ ਬਣਵਾ ਸਕਦੇ ਹਨ। ਸਮਾਰਟ ਰਾਸ਼ਟ ਕਾਰਡ ਧਾਰਕ, ਕਿਰਤ ਭਲਾਈ ਸਕੀਮਾਂ ਦੇ ਲਾਭਪਾਤਰੀ, ਕਿਸਾਨ ਅਤੇ ਵਪਾਰੀ ਇਸ ਯੋਜਨਾ ਤਹਿਤ ਲਾਭਪਾਤਰੀ ਹਨ। ਉਨਾਂ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣਾ ਅਧਾਰ ਨੰਬਰ ਨਾਲ ਵੇਬਸਾਈਟ www.shapunjab.in ਤੋਂ ਇਸ ਸਕੀਮ ਲਈ ਆਪਣੀ ਯੋਗਤਾ ਚੈਕ ਕਰ ਸਕਦਾ ਹੈ। ਉਨਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਨਿੱਜੀ ਹਸਪਤਾਲਾਂ ਨੂੰ ਵੀ ਉਤਸਾਹਿਤ ਕਰਨ ਤਾਂ ਜੋ ਉਹ ਆਪਣੇ ਆਪ ਨੂੰ ਇਸ ਸਕੀਮ ਤਹਿਤ ਇਲਾਜ ਦੇਣ ਦੀ ਸ਼ੇ੍ਰਣੀ ਵਿਚ ਸੂਚੀਵੱਧ ਕਰਵਾਉਣ ਅਤੇ ਲੋਕਾਂ ਨੂੰ ਵਧੇਰੇ ਸੌਖ ਹੋ ਸਕੇ।