District NewsMalout News

ਉਦਯੋਗਾਂ ਨੂੰ ਉਤਸਾਹਿਤ ਕਰਨ ਸਬੰਧੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਲੋਕਾਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਆਈ.ਏ.ਐਸ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਨੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੰਜਾਬ ਸਰਕਾਰ ਦੀ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ (ਆਈ.ਬੀ.ਡੀ.ਪੀ-2017), ਬਿਜ਼ਨਸ ਫਰਸਟ ਪੋਰਟਲ, ਸਟੇਟ ਰਿਫੋਰਮਸ ਐਕਸ਼ਨ ਪਲਾਨ-2020 (SRAP- 2020) ਈਜ਼ ਆਫ ਡੂਇੰਗ ਬਿਜ਼ਨੇਸ, ਰਾਈਟ ਟੂ ਬਿਜ਼ਨਸ ਐਕਟ,2020 ਅਤੇ ਵਿਭਾਗ ਦੀਆਂ ਹੋਰ ਸਕੀਮਾਂ ਨੂੰ ਆਮ ਜਨਤਾ ਅਤੇ ਉਦਯੋਗਪਤੀਆਂ ਵਾਸਤੇ ਜਾਗਰੂਕਤਾ ਅਤੇ ਉਨ੍ਹਾਂ ਤੋਂ ਪੋਰਟਲ ਸਬੰਧੀ ਫੀਡਬੈਕ ਲੈਣ ਵਾਸਤੇ ਵਰਕਸ਼ਾਪ ਲਗਾਈ ਗਈ।   ਡਿਪਟੀ ਕਮਿਸ਼ਨਰ ਵੱਲੋਂ ਉਦਯੋਗਪਤੀਆਂ ਪਾਸੋਂਂ ਫੀਡਬੈਕ ਪ੍ਰਾਪਤ ਕੀਤਾ ਗਿਆ ਅਤੇ ਇਸ ਤਂੋ ਇਲਾਵਾ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ 2017 ਸਕੀਮ ਬਾਰੇ ਸਾਰੇ ਉਦਯੋਗਪਤੀਆਂ ਨੂੰ ਹਰ ਤਰ੍ਹਾਂ ਨਾਲ ਜਾਗਰੂਕ ਕੀਤਾ ਅਤੇ ਪੋਰਟਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਉਦਯੋਗਪਤੀਆਂ ਵੱਲੋਂ ਵੀ ਆਪਣੇ ਉਦਯੋਗਾਂ ਨਾਲ ਸਬੰਧਤ ਹਰ ਤਰ੍ਹਾਂ ਦੇ ਸਵਾਲ ਕੀਤੇ ਗਏ ਅਤੇ ਟੀਮ ਵੱਲੋਂ ਉਨਾਂ ਦੇ ਸਵਾਲਾਂ ਦੇ ਤਸੱਲੀਬਖਸ ਜਵਾਬ ਵੀ ਦਿੱਤੇ ਗਏ। ਡਿਪਟੀ ਕਮਿਸ਼ਨ ਨੇ ਮੀਟਿੰਗ ਵਿਚ ਹਾਜਰ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਆਂ ਨੂੰ ਇਸ ਪੋਰਟਲ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮੁਹੱਹਿਆ ਕਰਵਾਉਣ ਦੀ ਹਦਾਇਤ ਕੀਤੀ ਗਈ।

ਇਸ ਮੋਕੇ ਨੀਰਜ ਕੁਮਾਰ ਸੇਤੀਆ ਬਲਾਕ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਉਦਯੋਗ ਸਥਾਪਿਤ ਕਰਨ ਲਈ ਸਾਰੀਆਂ ਜਰੂਰੀ ਮੰਨਜੂਰੀਆਂ ਲੈਣ ਦੀ ਪ੍ਰਕ੍ਰਿਆ ਨੂੰ ਹੋਰ ਸਰਲ ਅਤੇ ਸੁਖਾਵੀਂ ਕਰਨ ਲਈ ਸਰਕਾਰ ਵੱਲੋਂ ਇੱਕ ਹੋਰ ਕਦਮ ਚੁੱਕਿਆ ਗਿਆ ਹੈ, ਜਿਸ ਅਧੀਨ ਪੰਜਾਬ ਸਰਕਾਰ ਨੇ (ਰਾਈਟ ਟੂ ਬਿਜਨਸ ਐਕਟ,2020) ਲਿਆਂਦਾ ਹੈ, ਉਹਨਾ ਦੱਸਿਆ ਕਿ ਇਸ ਐਕਟ ਅਧੀਨ ਕੋਈ ਵੀ ਉਦਯੋਗਪਤੀ ਜੋ ਆਪਣਾ ਉਦਯੋਗ ਉਦਯੋਗਿਕ ਫੋਕਲ ਪੁਆਇੰਟ/ਇੰਡਸਟ੍ਰੀਅਲ ਜ਼ੋਨ ਵਿੱਚ ਸਥਾਪਿਤ ਕਰਨਾ ਚਾਹੁੰਦਾ ਹੈ, ਉਹ ਆਪਣੀ ਤਜਵੀਜ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਬਿਜਨਸ ਫਰਸਟ ਪੋਰਟਲ ਤੇ ਅਪਲਾਈ ਕਰਕੇ ਇੱਕੋ ਸੰਪਰਕ ਸੂਤਰ ਰਾਹੀਂ ਸੰਬੰਧਤ ਮੰਨਜੂਰੀਆਂ/ਐਨ.ਓ.ਸੀ ਪ੍ਰਾਪਤ ਕਰ ਸਕਦਾ ਹੈ। ਉਹਨਾ ਦੱਸਿਆ ਕਿ ਇਹ ਸਾਰੀਆ ਮੰਨਜ਼ੂਰੀਆਂ ਸਮਾਂ ਬੱਧ ਹਨ ( ਫੋਕਲ ਪੁਆਇੰਟ ਅੰਦਰ ਸਥਾਪਿਤ ਉਦਯੋਗਾਂ ਲਈ 3 ਦਿਨਾਂ ਵਿੱਚ ਅਤੇ ਇੰਡਸਟ੍ਰੀਲ ਜ਼ੋਨ ਵਿੱਚ ਸਥਾਪਿਤ ਉਦਯੋਗ ਲਈ 15 ਦਿਨਾਂ ਵਿੱਚ) ਇਹ ਇਕ ਪ੍ਰਿੰਸੀਪਲ ਅਪਰੂਵਲ ਹੈ ਜੋ ਕਿ 3 ਸਾਲਾਂ ਤੱਕ ਵੈਲਿਡ ਹੋਵੇਗੀ ਅਤੇ ਇਸ ਦੋਰਾਨ ਉਦਯੋਗਪਤੀ ਰੈਗੂਰਲ ਅਪਰੂਵਲ ਪ੍ਰਾਪਤ ਕਰ ਸਕਦਾ ਹੈ। ਉਨਾ ਦੱਸਿਆ ਕਿ ਇਹ ਸਾਰੀਆਂ ਮੰਜੂਰੀਆਂ/ਐਨ.ਓ.ਸੀ/ ਅਪਰੂਵਲ ਇੱਕੋ ਸੰਪਰਕ ਸੂਤਰ ਰਾਹੀਂ ਸਬੰਧਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਹੀ ਦਿੱਤੀਆ ਜਾਣਗੀਆਂ। ਇਸ ਮੋਕੇ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ,ਜਗਵਿੰਦਰ ਸਿੰਘ ਜ਼ਨਰਲ ਮੈਨੇਜਰ ਵਿਸੇਸ ਤੋਰ ਤੇ ਹਾਜਰ ਹੋਏ।

Leave a Reply

Your email address will not be published. Required fields are marked *

Back to top button