District NewsMalout News

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਖੋਲ੍ਹਿਆ ਮੁਫ਼ਤ ਸਿਖਲਾਈ ਸੈਂਟਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੰਨੀ ਓਬਰਾਏ ਸਵੈ-ਰੋਜਗਾਰ ਸਕੀਮ ਤਹਿਤ ਮੁਫ਼ਤ ਸਿਖਲਾਈ ਸੈਂਟਰ (ਕੰਪਿਊਟਰ, ਬਿਊਟੀ ਪਾਰਲਰ, ਸਿਲਾਈ) ਖੋਲ੍ਹ ਕੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅਗਵਾਈ ਵਿੱਚ ਪਿੰਡ ਕਰਮਗੜ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫ਼ਤ ਬਿਊਟੀ ਪਾਰਲਰ ਸੈਂਟਰ ਚੱਲ ਰਿਹਾ ਸੀ। 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਮੈਡਮ ਇੰਦਰਜੀਤ ਕੌਰ ਵੱਲੋਂ ਫਾਈਨਲ ਪੇਪਰ ਲਏ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਾਸ ਹੋਏ ਸਿਖਿਆਰਥੀਆਂ ਨੂੰ ‘ਆਈ.ਐੱਸ.ਓ’ ਮਾਰਕਾ ਸਰਟੀਫ਼ਿਕੇਟ ਜਾਰੀ ਕੀਤੇ ਜਾਣਗੇ।

ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਮਿਊਨਿਟੀ ਸੈਂਟਰ ਪਿੰਡ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਵੀ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਮੈਡਮ ਇੰਦਰਜੀਤ ਕੌਰ ਟਰੱਸਟ ਵੱਲੋ ਕੀਤਾ ਗਿਆ। ਇਸ ਮੌਕੇ ਅਨਿਲ ਜੁਨੇਜਾ ਪ੍ਰਧਾਨ ਮਲੋਟ ਟੀਮ ਨੇ ਆਪਣੇ ਸੰਬੋਧਨ ਵਿੱਚ ਸਿਖਿਆਰਥੀਆਂ ਨੂੰ ਕਿਹਾ ਕਿ ਇਸ ਕੋਰਸ ਦੀ ਕੋਈ ਵੀ ਫੀਸ ਨਹੀਂ ਹੈ, ਇਸ ਤੋਂ ਪਹਿਲਾਂ ਮਲੇਟ ਵਿਖੇ 6 ਮਹੀਨੇ ਦਾ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਖੋਲ ਕੇ ਨੌਜਵਾਨ ਲੜਕੀਆਂ ਨੂੰ ਆਤਮ ਨਿਰਭਰ ਬਣਾਇਆ ਜਾ ਚੁੱਕਾ ਹੈ। ਮਲੋਟ ਇਕਾਈ ਦੇ ਸਕੱਤਰ ਰਾਮ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿੱਚ ਮਲੇਟ ਵਿਖੇ ਇੱਕ ਮੁਫ਼ਤ ਬਿਊਟੀ ਪਾਰਲਰ ਸੈਂਟਰ ਅਤੇ ਇੱਕ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਜਾਵੇਗਾ। ਇਸ ਮੌਕੇ ਸੁਖਬੀਰ ਸਿੰਘ ਜੈਲਦਾਰ, ਸੋਹਣ ਲਾਲ ਗੁੰਬਰ, ਜਸਵਿੰਦਰ ਸਿੰਘ ਵਾਲੀਆ, ਬਲਜੀਤ ਕੌਰ ਅਤੇ ਮਲੋਟ ਇਕਾਈ ਦੇ ਸਮੂਹ ਮੈਂਬਰ ਹਾਜ਼ਿਰ ਸਨ।

Author : Malout Live

Back to top button