District NewsMalout NewsPunjab

ਸੰਦੀਪ ਕੁਮਾਰ ਕਾਲਾ ਬੂਟਾਂ ਵਾਲੇ ਗੁਰਹਰਸਾਏ ਸ਼ਹਿਰੀ ਦੇ ਪ੍ਰਧਾਨ ਨਿਯੁਕਤ- ਭੁਲੱਰ

ਮਲੋਟ(ਗੁਰੂਹਰਸਹਾਏ):- ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਮੀਟਿੰਗ ਇਕਬਾਲ ਸਿੰਘ ਗੁਰੂ ਹਰਸਹਾਏ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ  ਸ,: ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਉਚੇਚੇ ਤੌਰ ਤੇ ਪਹੁੰਚੇ। ਅੱਜ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਧਾਂਤਾਂ ਤੇ ਚੱਲਣ ਵਾਲੇ  ਸੰਦੀਪ ਕੁਮਾਰ ਕਾਲਾ ਬੂਟਾਂ ਵਾਲੇ ਗੁਰੂਹਰਸਹਾਏ ਨੂੰ ਸਰਕਲ ਗੁਰੂਹਰਸਹਾਏ ਸ਼ਹਿਰੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰਚਰਨ ਸਿੰਘ ਭੁੱਲਰ ਪ੍ਰਧਾਨ ਅਤੇ ਇਕਬਾਲ ਸਿੰਘ ਗੁਰੂਹਰਸਹਾਏ ਐਗਜ਼ਕਟਿਵ ਮੈਬਰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨੇ ਸੰਦੀਪ ਕੁਮਾਰ ਕਾਲਾ ਨੂੰ ਇਨਸਾਫ ਪਸੰਦ ਜੰਥੇਬੰਦੀ ਦਾ ਸ਼ਹਿਰੀ ਪ੍ਰਧਾਨ ਬਨਣ ਤੇ ਵਧਾਈ ਦਿੱਤੀ। ਦੋਵਾਂ ਨੇ ਸਾਝੇ ਤੋਰ ਤੇ ਬਿਆਨ ਵਿੱਚ ਕਿਹਾ ਕਿ ਸ: ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਕਿਸੇ ਵੀ ਲੀਡਰ ਦਾ ਸਟੈਂਡ ਨਹੀਂ ਰਿਹਾ ਚਾਹੇ ਅਸੀਂ ਵੋਟਾਂ ਨਹੀਂ ਪਾਉਂਦੇ ਤਾਂ ਵੀ ਉਹ ਜਬਰ ਜ਼ੁਲਮ ਦੇ ਖਿਲਾਫ ਲੜ ਕੇ ਲੋਕਾਂ ਦੀ ਕਚਹਿਰੀ ਵਿੱਚ ਸਚਾਈ ਤੇ ਖੜ੍ਹੇ ਹਨ ਅੱਜ ਤੱਕ ਕੋਈ ਵੀ ਉਹਨਾਂ ਤੇ ਦਾਗ ਨਹੀ ਪਿਛਲੇ 33ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਅੱਜ ਤੱਕ ਨਾ ਕਿਸੇ ਤੋ ਡਰੇ ਨਾ ਕਿਸੇ ਨੂੰ ਡਰਾਇਆ ਨਾ ਵਿਕੇ ਨਾਂ ਕਿਸੇ ਅੱਗੇ ਝੁਕੇ। ਪਰ ਅੱਜ ਜਿਹਨਾਂ ਲੋਕਾਂ ਨੂੰ ਅਸੀ ਵੋਟਾਂ ਪਾਈਆਂ ਉਹਨਾਂ ਲੀਡਰਾਂ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਕਿਉਂ ਕਿ ਅੱਜ ਲੀਡਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲੱਗ ਪਏ ਹਨ ਅਤੇ ਆਪਣੀ ਕੁਰਸੀ ਦੇ ਲਾਲਚ ਵਿੱਚ ਆਪਣੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਕੰਜਰੀਆ ਵਾਲੇ ਕੰਮ ਫੜ ਲਏ ਹਨ। ਲੋਕਾਂ ਦੀ ਸੇਵਾ ਕਰਨ ਅਤੇ ਉਹਨਾਂ ਨੂੰ ਰੁਜ਼ਗਾਰ ਦੇਣ ਅਤੇ ਇਲਾਕੇ ਨੂੰ ਇਨਸਾਫ ਦਿਵਾਉਣ ਦੀ ਬਜਾਏ ਆਪਣੇ ਲਾਲਚ ਵਾਸਤੇ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ। ਪਿਛਲੇ ਤਕਰੀਬਨ 50 ਸਾਲਾਂ ਤੋਂ ਜ਼ਿਲ੍ਹਾ ਫਿਰੋਜ਼ਪੁਰ ਦਾ ਹੁਸੈਨੀਵਾਲਾ ਬਾਰਡਰ ਬੰਦ ਪਿਆ ਹੈ

ਜ਼ਿਲਾ ਫਿਰੋਜ਼ਪੁਰ ਦੀ ਤਰੱਕੀ ਦਾ ਰਸਤਾ ਬੰਦ ਕੀਤਾ ਹੋਇਆ ਹੈ ਕਿਸੇ ਪਾਰਟੀ ਨੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਅਤੇ ਸੁਲੇਮਾਨਕੀ ਬਾਰਡਰ ਖਲਾਉਣ ਦੀ ਆਵਾਜ਼ ਨਹੀਂ ਉਠਾਈ ਜਦੋ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਪਿਛਲੇ 30ਸਾਲ ਤੋ ਲਗਾਤਾਰ ਆਵਾਜ਼ ਉਠਾ ਰਿਹਾ।  ਹੁਸੈਨੀਵਾਲਾ ਬਾਰਡਰ ਰਾਹੀਂ ਦੂਸਰੇ ਦੇਸ਼ਾਂ ਨਾਲ ਵਪਾਰ ਚਲਦਾ ਸੀ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਹਿੰਦੋਸਤਾਨ ਵਿੱਚ ਮਸ਼ਹੂਰ ਸੀ। ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅੱਜ ਤੱਕ ਜਿਤਨੇ ਵੀ ਐਮ.ਪੀ ਬਣਾ ਕੇ ਭੇਜੇ ਗਏ ਹਨ ਕਿਸੇ ਨੇ ਵੀ ਲੋਕ ਸਭਾ ਵਿੱਚ ਹੁਸੈਨੀਵਾਲਾ ਬਾਰਡਰ ਖੁਲਾਉਣ ਦੀ ਆਵਾਜ਼ ਨਹੀਂ ਉਠਾਈ ਜੇਕਰ ਬਾਰਡਰ ਖੋਲਣ ਦੀ ਅਵਾਜ਼ ਉਠਾਈ ਲੋਕ ਸਭਾ ਵਿੱਚ  ਉਠਾਈ ਹੈ ਤਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨੇ ਉਠਾਈ ਹੈ। ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਾਤ ਲੀਡਰਾਂ ਨੇ ਬਹੁਤ ਖਤਰਨਾਕ ਮੋੜ ਤੇ ਲਿਆ ਕੇ ਖੜ੍ਹੇ ਕਰ ਦਿੱਤੇ ਹਨ ਕੋਈ ਵੀ ਵਿਅਕਤੀ ਸੁਰਖਿਅਤ ਨਹੀਂ ਹੈ ਜਬਰ ਜੁਲਮ ਲੁੱਟਾਂ-ਖੋਹਾਂ ਅਤੇ ਕਤਲੋਗਾਰਦ ਕਰਨ ਵਾਲਿਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਹੋਲ ਖਰਾਬ ਕੀਤਾ ਹੋਇਆ ਹੈ। ਪੰਜਾਬ ਦੇ ਹਲਾਤ ਰਾਜ ਕਰਨ ਵਾਲੀਆਂ ਦੋਹਾਂ ਪਾਰਟੀਆਂ ਨੇਂ ਵਿਗਾੜ ਕੇ ਰੱਖੇ ਹੋਏ ਹਨ। ਲੋਕਾਂ ਨਾਲ਼ ਝੂਠੇ ਵਾਅਦੇ ਕਰਕੇ ਝੂਠ ਮਾਰਕੇ ਸਰਕਾਰਾਂ ਬਣਾ ਕੇ ਬਾਅਦ ਵਿੱਚ ਲੋਕਾਂ ਤੇ ਜਬਰ ਜ਼ੁਲਮ ਕਰਦੇ ਹਨ। ਅੱਜ ਸਮਾਂ ਹੈ ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਆਪਣੀ ਸਰਕਾਰ ਬਨਾਉਣ ਅਤੇ ਜ਼ਬਰ ਜ਼ੁਲਮ ਕਰਨ ਵਾਲੇ ਲਟੇਰੇ ਲੀਡਰਾਂ ਤੋਂ ਬਚਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੀ ਨੋਜਵਾਨੀ ਨੂੰ ਅਤੇ ਹਰ ਵਪਾਰੀ, ਮਜ਼ਦੂਰ, ਦੁਕਾਨ ਦਾਰਾਂ ਨੂੰ ਰੁਜ਼ਗਾਰ ਦੇਣ ਲਈ ਅਤੇ ਨੋਜਵਾਨੀ ਦਾ ਬਾਹਰਲੇ ਦੇਸ਼ਾਂ ਵਿੱਚ ਜਾਣ ਤੋਂ ਠੱਲ ਪਾਉਣ ਲਈ ਸ. ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਆਪਣੀ ਸਰਕਾਰ ਬਣਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ। ਇਸ ਸਮੇਂ ਹਾਜ਼ਰ ਜਤਿੰਦਰ ਸਿੰਘ ਥਿੰਦ ਹਲਕਾ ਉਮੀਦਵਾਰ ਗੁਰੂਹਰਸਹਾਏ, ਨੇ ਕਿਹਾ ਕਿ ਗੁਰੂਹਰਸਹਾਏ ਦੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਕੋਈ ਲੀਡਰ ਤੁਹਾਨੂ ਡਰਾ ਧਮਕਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਵਰਕਰਾਂ ਨਾਲ ਰਾਬਤਾ ਕਰੋ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ।ਇਸ ਸਮੇਂ ਗੁਰਮੀਤ ਸਿੰਘ ਕੋਹਰ ਸਿੰਘ ਵਾਲਾ ਸਰਕਲ ਪ੍ਰਧਾਨ ਗੁਰੂਹਰਸਹਾਏ, ਗੁਰਵਿੰਦਰ ਸਿੰਘ ਮੁਹਾਲਮ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਫਿਰੋਜ਼ਪੁਰ ਆਦਿ ਨੇ ਵੀ ਸੰਦੀਪ ਕੁਮਾਰ ਕਾਲਾ ਨੂੰ ਪ੍ਰਧਾਨ ਬਨਣ ਤੇ ਵਧਾਈ ਦਿੱਤੀ।

Leave a Reply

Your email address will not be published. Required fields are marked *

Back to top button