Malout News

ਥਾਣਾ ਸਦਰ ਵਿੱਚ ਤਾਇਨਾਤ ਗੁਰਪ੍ਰੀਤ ਸਿੰਘ ਸਹਾਇਕ ਮੁਨਸ਼ੀ ਦਾ ਹੋਇਆ ਦਿਹਾਂਤ

ਮਲੋਟ:- ਪਿਛਲੇ ਦਿਨੀਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਮਲੋਟ ਦੇ ਥਾਣਾ ਸਦਰ ਵਿੱਚ ਤਾਇਨਾਤ ਸਹਾਇਕ ਮੁਨਸ਼ੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਰਾਣੀਵਾਲਾ ਦੀ ਅੱਜ ਸਵੇਰੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ।

                               

ਜਿਸ ਨਾਲ ਪੁਲਿਸ ਭਾਈਚਾਰੇ ਅਤੇ ਪਿੰਡ ਰਾਣੀਵਾਲਾ ਵਿਖੇ ਸੋਗ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦਾ ਇਲਾਜ ਪੀ.ਜੀ.ਆਈ ਵਿੱਚ ਚੱਲ ਰਿਹਾ ਸੀ ਅਤੇ ਅੱਜ ਤੜਕਸਾਰ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਮ੍ਰਿਤਕ ਦੇਹ ਅੱਜ ਦੁਪਿਹਰ ਬਾਅਦ ਪਿੰਡ ਆਉਣ ਦੀ ਸੰਭਾਵਨਾ ਹੈ। ਇਸ ਦੁਖਦਾਈ ਘਟਨਾ ਵਿੱਚ ਸਮੂਹ ਪੁਲਿਸ ਭਾਈਚਾਰੇ ਅਤੇ ਮਲੋਟ ਲਾਈਵ ਦੀ ਟੀਮ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *

Back to top button