District NewsMalout News

ਸ.ਸ.ਸ.ਸ.ਰਾਏਕੇ ਕਲਾਂ ਵਿਖੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਦੀ ਅਗਵਾਈ ਅਧੀਨ ਸਮੂਹ ਸਟਾਫ਼ ਦੁਆਰਾ ਅੰਗਰੇਜ਼ੀ ਤੇ ਸਮਾਜਿਕ ਮੇਲਾ ਕਰਵਾਇਆ

ਮਲੋਟ: ਅੱਜ ਵਿਭਾਗੀ ਨਿਰਦੇਸ਼ਾਂ ਤਹਿਤ ਸ.ਸ.ਸ.ਸ.ਰਾਏਕੇ ਕਲਾਂ ਵਿਖੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਦੀ ਅਗਵਾਈ ਅਧੀਨ ਸਮੂਹ ਸਟਾਫ਼ ਦੁਆਰਾ ਪੂਰੇ ਉਤਸ਼ਾਹ ਨਾਲ ਅੰਗਰੇਜ਼ੀ ਤੇ ਸਮਾਜਿਕ ਮੇਲਾ ਕਰਵਾਇਆ ਗਿਆ। ਸਕੂਲ ਦੇ ਮੀਡੀਆ ਕੋਆਰਡੀਨੇਟਰ ਸ. ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੇਲੇ ਦੀ ਤਿਆਰੀ ਪਰਮਜੀਤ ਸਿੰਘ, ਬਲਤੇਜ ਸਿੰਘ, ਸੁਰੇਸ਼ ਕੁਮਾਰ ਤੇ ਹਰਜੀਤ ਸਿੰਘ (ਅੰਗਰੇਜ਼ੀ ਤੇ ਸਮਾਜਿਕ ਅਧਿਆਪਕਾਂ) ਦੁਆਰਾ ਬਹੁਤ ਮਿਹਨਤ ਨਾਲ ਕਰਵਾਈ ਗਈ। ਮੇਲੇ ਵਿੱਚ ਵਿੱਚ ਐੱਸ.ਐੱਮ.ਸੀ ਕਮੇਟੀ ਮੈਂਬਰ,ਮਾਪੇ, ਵਿਦਿਆਰਥੀ ਨੇ ਸ਼ਿਰਕਤ ਕੀਤੀ।

ਮੇਲੇ ਵਿੱਚ ਵਿਦਿਆਰਥੀਆਂ ਦੇ ਬਣਾਏ ਚਾਰਟ, ਮਾਡਲ, ਵਰਕਿੰਗ ਮਾਡਲ, ਵੱਖ-ਵੱਖ ਗਤੀਵਿਧੀਆਂ ਦੀ ਪ੍ਰਦਰਸ਼ਨੀ ਤੇ ਪੇਸ਼ਕਾਰੀ ਖੂਬਸੂਰਤ ਢੰਗ ਨਾਲ ਕੀਤੀ ਗਈ ਸੀ। ਇਹ ਮੇਲਾ ਪਹਿਲਾਂ ਵਾਲੇ ਮੇਲਿਆਂ ਨਾਲੋਂ ਬਹੁਤ ਖਾਸ ਸਾਬਿਤ ਹੋਇਆ ਕਿਉਂਕਿ ਇਸ ਵਾਰ ਲੱਗੀਆਂ ਪ੍ਰਦਰਸ਼ਨੀਆਂ, ਕ੍ਰਿਆਵਾਂ, ਤੇ ਸਿਰਜੇ ਵਧੀਆ ਵਾਤਾਵਰਨ ਨੇ ਮਾਪਿਆਂ ਤੇ ਬੱਚਿਆਂ ਦੀ ਭਾਗੀਦਾਰੀ ਅਤੇ ਉਤਸ਼ਾਹ ਨੂੰ ਵਧਾਇਆ। ਮਾਪਿਆਂ ਦੁਆਰਾ ਵਿਭਾਗ, ਪ੍ਰਿੰਸੀਪਲ ਸਾਹਿਬਅਤੇ ਸਟਾਫ਼ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕੀਤੀ ਗਈ। ਅੰਤ ਵਿੱਚ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਨੇ ਆਏ ਸਭ ਮਾਪਿਆਂ, ਪਤਵੰਤਿਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਇਸ ਤਰਾਂ ਦੀਆਂ ਗਤੀਵਿਧੀਆਂ ਕਰਦੇ ਰਹਿਣ ਦਾ ਅਹਿਦ ਲਿਆ।

Author: Malout Live

Leave a Reply

Your email address will not be published. Required fields are marked *

Back to top button