District NewsMalout News

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੱਖੇਵਾਲੀ ਪੰਪ ਤੋਂ 03 ਲੱਖ ਦੀ ਡਕੈਤੀ ਕਰਨ ਵਾਲੇ 05 ਦੋਸ਼ੀਆਂ ਨੂੰ ਟਰੇਸ ਕਰਕੇ ਇੱਕ ਨੂੰ ਕੀਤਾ ਗ੍ਰਿਫਤਾਰ

ਮਲੋਟ: ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ. ਐੱਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਰਾਇਮ ਕਰਨ ਵਾਲੇ ਮਾੜ੍ਹੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰ. ਰਮਨਦੀਪ ਸਿੰਘ ਭੁੱਲਰ ਐੱਸ.ਪੀ.(ਡੀ) ਅਤੇ ਸ਼੍ਰੀ ਰਾਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ) ਦੀ ਨਿਗਰਾਨੀ ਹੇਠ ਐੱਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਐੱਸ.ਆਈ ਰਮਨ ਕੁਮਾਰ ਐੱਸ.ਐੱਚ.ਓ ਥਾਣਾ ਲੱਖੇਵਾਲੀ ਪੁਲਿਸ ਵੱਲੋਂ ਪਿਛਲੇ ਦਿਨੀ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਲੱਖੇਵਾਲੀ ਵਿਖੇ ਹੋਈ 03 ਲੱਖ ਰੁਪਏ ਦੀ ਡਕੇੈਤੀ ਕਰਨ ਵਾਲੇ 05 ਦੋਸ਼ੀਆਂ ਨੂੰ ਟਰੇਸ ਕਰਕੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਜਾਣਕਾਰੀ ਅਨੁਸਾਰ ਮਿਤੀ 03.05.2023 ਨੂੰ ਜਸਕਰਨ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲੱਖੇਵਾਲੀ ਨੇ ਬਿਆਨ ਦਿੱਤਾ ਕਿ ਮੇਰੇ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਜੋ ਨੰਦਗੜ੍ਹ ਰੋਡ ਲੱਖੇਵਾਲੀ ਵਿਖੇ ਹੈ ਅਤੇ ਮਿਤੀ 02/05/2023 ਨੂੰ ਤਕਰੀਬਨ ਰਾਤ 09 ਵਜੇ ਪੈਟਰੋਲ ਪੰਪ ਤੇ 02 ਮੋਟਸਾਇਕਲਾਂ ਤੇ ਨੌਜਵਾਨ ਆਏ ਜਿੰਨ੍ਹਾ ਦੇ ਮੂੰਹ ਬੰਨੇ ਹੋਏ ਸਨ ਉਨ੍ਹਾਂ ਵੱਲੋਂ ਤੇਜ ਹਥਿਆਰਾਂ, ਬੇਸਬਾਲ, ਰਾਡ ਸਨ ਜਿਨ੍ਹਾਂ ਨੇ ਪੰਪ ਦੇ ਮਨੇਜਰ ਅਤੇ ਕਰਦਿੰਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਪਾਸੋਂ 03 ਲੱਖ ਰੁਪਏ ਦੀ ਖੋਹ ਕਰਕੇ ਲੈ ਗਏ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 20 ਮਿਤੀ 03.05.2023 ਅ/ਧ 395,397.506 ਹਿੰ:ਦੰ ਤਹਿਤ ਥਾਣਾ ਲੱਖੇਵਾਲੀ ਵਿਖੇ ਦਰਜ ਰਜਿਜਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਇੰਚਾਰਜ ਸੀ.ਆਈ.ਏ ਸਟਾਫ ਕਰਮਜੀਤ ਸਿੰਘ,  ਐੱਸ.ਆਈ ਰਮਨ ਕੁਮਾਰ ਐੱਸ.ਐੱਚ.ਓ ਥਾਣਾ ਲੱਖੇਵਾਲੀ ਅਤੇ ਐੱਸ.ਆਈ ਰਵਿੰਦਰ ਕੌਰ ਇੰਚਾਰਜ ਟੈਕਲੀਕਲ ਸੈੱਲ ਅਤੇ ਪੁਲਿਸ ਪਾਰਟੀ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ,  ਟੈਕਨੀਕਲ  ਅਤੇ ਖੂਫੀਆ ਸੋਰਸਾਂ ਦੀ ਮੱਦਦ ਨਾਲ ਉਕਤ ਵਾਰਦਤ ਨੂੰ ਟਰੇਸ ਕਰਦਿਆਂ ਇਸ ਵਿੱਚ ਦੋਸ਼ੀ ਪ੍ਰਿੰਸਪਾਲ ਉਰਫ ਪ੍ਰਿੰਸ ਪੁੱਤਰ ਜਸਵੰਤ ਸਿੰਘ ਵਾਸੀ ਲੱਖੇਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਮੰਨਿਆ ਹੈ ਕਿ ਮੈਂ ਆਪਣੇ ਸਾਥੀਆਂ 1. ਪਰਮਜੀਤ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਲੱਖੇਵਾਲੀ, 02 ਜਤਿੰਦਰ ਸਿੰਘ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਗੁਰੂਹਰਸਹਾਏ, 03 ਮੇਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫਿਰੋਜ਼ਪੁਰ ਕੈਂਟ ਅਤੇ 04 ਗੁਰਜੰਟ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਲੱਖੋਕੇ ਬਹਿਰਾਮ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਪ੍ਰਿੰਸਪਾਲ ਨੇ ਦੌਰਾਨੇ ਗ੍ਰਿਫਤਾਰੀ ਪੁੱਛ ਗਿੱਛ ਦੌਰਾਨ ਇੱਕ ਮੋਟਰਸਾਇਕਲ ਬ੍ਰਾਮਦ ਹੋਇਆ ਜੋ ਕੇ ਉਸ ਨੇ ਵਾਰਦਾਤ ਵਿੱਚ ਵਰਤਿਆ ਸੀ ਅਤੇ ਇੱਕ ਦੇਸੀ ਪਿਸਤੋਲ ਦੀ ਵਰਤੋਂ ਕੀਤੀ ਗਈ ਸੀ। ਜਿਸ ਤੇ ਮੁਕੱਦਮਾ ਵਿੱਚ ਜ਼ੁਰਮ 25/54/59 ਆਰਮ ਐਕਟ ਅਤੇ 120 ਬੀ ਆਈ.ਪੀ.ਸੀ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਸੰਬੰਧੀ ਰੇਡ ਕਰਕੇ ਕਾਬੂ ਕੀਤਾ ਜਾਵੇਗਾ।

ਦੋਸ਼ੀ ਪ੍ਰਿੰਸਪਾਲ ਉਰਫ ਪ੍ਰਿੰਸ ਤੇ ਪਹਿਲਾ ਵੀ ਦਰਜ਼ ਮੁਕੱਦਮੇ

    1.  ਮੁਕੱਦਮਾ ਨੰਬਰ 38 ਮਿਤੀ 09/03/2021 ਅ/ਧ 379 ਬੀ, 341, 120 ਬੀ ਥਾਣਾ ਧਰਮਕੋਟ ਮੋਗਾ ਤੋਂ 22000 ਰੁਪਏ ਦੀ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਤੋਂ ਲੁੱਟ ਕੀਤੀ।
    2. ਮੁਕੱਦਮਾ ਨੰਬਰ 59 ਮਿਤੀ 26.06.2021 ਅ/ਧ 399, 402 ਵਾਧਾ ਜੁਰਮ 379,411 ਹਿੰ:ਦੰ: ਰਪਟ ਨੰਬਰ 26 ਮਿਤੀ 21/09/2021 ਥਾਣਾ ਥਾਣਾ ਲੱਖੋਕੇ ਬਹਿਰਾਮ ਫਿਰੋਜ਼ਪੁਰ ਤੋਂ ਪੈਟਰੋਲ ਪੰਪ 44000 ਰੁਪਏ ਦੀ ਲੁੱਟ ਕੀਤੀ ਗਈ।
    3. ਮੁਕੱਦਮਾ ਨੰਬਰ 33 ਮਿਤੀ 11/02/2021 ਅ/ਧ 394,452, 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਤੋਂ ਇੱਕ ਫਾਇਨਾਸਰ ਪਾਸੋਂ 3 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ।
    4. ਮੁਕੱਦਮਾ ਨੰਬਰ 77 ਮਿਤੀ 16/05/2023 ਅ/ਧ 392,341 ਹਿੰ:ਦੰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੀ ਮੁਕਤਸਰ ਸਾਹਿਬ ਸਿਟੀ ਆੜਤੀਏ ਪਾਸੋਂ ਇੱਕ ਲੱਖ ਰੁਪਏ ਤੋਂ ਜਿਆਦਾ ਦੀ ਖੋਹ ਕੀਤੀ ਗਈ।

ਇਸ ਸੰਬੰਧੀ ਵੱਖ-ਵੱਖ ਥਾਣਿਆ ਵਿੱਚ ਪ੍ਰਿੰਸ ਅਤੇ ਇਸ ਦੇ ਸਾਥੀਆਂ ਦੇ ਖਿਲਾਫ ਵੱਖ-ਵੱਖ ਪਰਚੇ ਦਰਜ਼ ਰਜਿਸਟਰ ਕੀਤੇ ਗਏ ਹਨ। ਜਿਸਨੇ ਮੰਨਿਆ ਹੈ ਕਿ ਉਹ ਇਨ੍ਹਾਂ ਮੁਕੱਦਿਮਆਂ ਵਿੱਚੋਂ ਭਗੌੜਾ ਚੱਲਿਆ ਆ ਰਿਹਾ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਦੋਸ਼ੀ ਪ੍ਰਿੰਸਪਾਲ ਉਰਫ ਪ੍ਰਿੰਸ ਵੱਲੋਂ ਪਹਿਲਾ ਵੀ ਸਾਥੀਆਂ ਨਾਲ ਮਿਲ ਕੇ ਹੇਠ ਲਿਖੀਆ ਵਾਰਦਾਤਾਂ ਕੀਤੀਆਂ ਹਨ

  1. ਸਾਲ 2021 ਵਿੱਚ ਮੱਛੀ ਮੰਡੀ ਫਿਰੋਜ਼ਪੁਰ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੋਂ 1300 ਰੁਪਏ ਲੁੱਟੇ ਸਨ।
  2. ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਤੋਂ ਇੱਕ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਤੋਂ 13000 ਰੁਪਏ ਲੁੱਟੇ ਸਨ।

ਮਿਹਰ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮੱਛੀ ਮੰਡੀ ਫਿਰੋਜਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ

    1. ਮੁਕੱਦਮਾ ਨੰਬਰ 185 ਮਿਤੀ 20.08.20 ਅ/ਧ 379ਬੀ ਹਿੰ:ਦੰ: 25 ਅਸਲਾ ਐਕਟ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ
    2. ਮੁਕੱਦਮਾ ਨੰਬਰ 42 ਮਿਤੀ 15.05.2021 ਅ/ਧ 382 ਹਿੰ:ਦੰ: 25 ਅਸਲਾ ਐਕਟ ਥਾਣਾ ਮਮਦੋਟ ਫਿਰੋਜ਼ਪੁਰ
    3. ਮੁਕੱਦਮਾ ਨੰਬਰ 52 ਮਿਤੀ 14.05.2021 ਅ/ਧ 379ਬੀ ਹਿੰ:ਦੰ: ਥਾਣਾ ਲਖੋਕੇ ਬਹਿਰਾਮ, ਫਿਰੋਜ਼ਪੁਰ
    4. ਮੁਕੱਦਮਾ ਨੰਬਰ 64 ਮਿਤੀ 23.06.2021 ਅ/ਧ 392/336/379ਬੀ 34 ਹਿੰ:ਦੰ: ਥਾਣਾ ਕੁਲਗੜੀ ਫਿਰੋਜ਼ਪੁਰ
    5. ਮੁਕੱਦਮਾ ਨੰਬਰ 59 ਮਿਤੀ 26.06.2021 ਅ/ਧ 399/402 ਹਿੰ:ਦੰ: ਥਾਣਾ ਲਖੋਕੇ ਬਹਿਰਾਮ, ਫਿਰੋਜ਼ਪੁਰ

ਜਤਿੰਦਰ ਉਰਫ ਜਤਿੰਦਰੀ ਪੁੱਤਰ ਸ਼ੇਰ ਸਿੰਘ ਵਾਸੀ ਬਸਤੀ ਲਾਭ ਸਿੰਘ ਵਾਲੀ, ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ

    1. ਮੁਕੱਦਮਾ ਨੰਬਰ 23 ਮਿਤੀ 31.01.2015 ਅ/ਧ 21,22/61/85 NDPS Act ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ
    2. ਮੁਕੱਦਮਾ ਨੰਬਰ 185 ਮਿਤੀ 20.08.20 ਅ/ਧ 379ਬੀ ਹਿੰ:ਦੰ:25 ਅਸਲਾ ਐਕਟ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ
    3. ਮੁਕੱਦਮਾ ਨੰਬਰ 82 ਮਿਤੀ 03.06.2021 ਅ/ਧ 382 ਹਿੰ:ਦੰ: 25 ਅਸਲਾ ਐਕਟ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ
    4. ਮੁਕੱਦਮਾ ਨੰਬਰ 64 ਮਿਤੀ 23.06.2021 ਅ/ਧ 392/336/379ਬੀ 34 ਹਿੰ:ਦੰ: ਥਾਣਾ ਕੁਲਗੜੀ, ਫਿਰੋਜ਼ਪੁਰ

ਲਖਵਿੰਦਰ ਸਿੰਘ ਉਰਫ ਲੱਕੀ ਡਾਸਰ ਪੁੱਤਰ ਸੋਹਨ ਸਿੰਘ ਵਾਸੀ ਬਸਤੀ ਕੁਲੇ ਵਾਲੀ, ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਪਰ ਦਰਜ ਮੁਕੱਦਮਿਆਂ ਦਾ ਵੇਰਵਾ

    1. ਮੁਕੱਦਮਾ ਨੰਬਰ 137 ਮਿਤੀ 13.07.2020 ਅ/ਧ 379ਬੀ ਹਿੰ:ਦੰ: ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ
    2. ਮੁਕੱਦਮਾ ਨੰਬਰ 24 ਮਿਤੀ 16.02.2023 ਅ/ਧ 336/506/148/149 ਹਿੰ:ਦੰ: 25/27 ਅਸਲਾ ਐਕਟ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ

ਪਰਮਪ੍ਰੀਤ ਸਿੰਘ ਉਰਫ ਪਰਮਜੀਤ ਸਿੰਘ ਉਰਫ ਬਾਬਾ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮੰਡੀ ਲੱਖੇਵਾਲੀ, ਸ਼੍ਰੀ ਮੁਕਤਸਰ ਸਾਹਿਬ

    1. ਮੁਕੱਦਮਾ ਨੰਬਰ 131 ਮਿਤੀ 10.11.2018 ਅ/ਧ 395 ਹਿੰ:ਦੰ: 25 ਅਸਲਾ ਐਕਟ ਥਾਣਾ ਅਰਨੀਵਾਲਾ, ਫਾਜਲਿਕਾ
    2. ਮੁਕੱਦਮਾ ਨੰਬਰ 171 ਮਿਤੀ 28.09.2019 ਅ/ਧ 382/394 ਥਾਣਾ ਸਿਟੀ ਕੋਟਕਪੂਰਾ ਫਰੀਦਕੋਟ

Author: Malout Live

Back to top button