District NewsMalout News

ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗੀ ਅੱਗ ਤੇ ਫਾਇਰ ਸਟੇਸ਼ਨਾਂ ਦੀ ਟੀਮ ਵੱਲੋਂ ਮੁਸ਼ੱਕਤ ਨਾਲ ਅੱਗ ਤੇ ਪਾਇਆ ਗਿਆ ਕਾਬੂ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਬੀਤੇ ਦਿਨੀਂ ਮੱਕੜ ਸਵੀਟ ਸ਼ਾਪ ਅਬੋਹਰ ਰੋਡ ਨੇੜੇ ਗਲੀ ਨੰਬਰ 1 ਦੇ ਕੋਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 3 ਘਰੇਲੂ ਗੈਸ ਸਿੰਲਡਰ ਫੱਟ ਗਏ ਅਤੇ 7 ਸਿਲੰਡਰਾਂ ਨੂੰ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਬਚਾ ਲਿਆ ਗਿਆ। ਇਸ ਦੌਰਾਨ ਦੁਕਾਨ ਮਾਲਿਕ ਦੇ ਘਰ ਵਿੱਚ ਖੜ੍ਹੇ ਵਹੀਕਲ ਜਿਵੇਂ ਜੁਗਾੜੂ ਰੇਹੜੀ, ਸਾਮਾਨ ਨਾਲ ਭਰਿਆ ਹੋਇਆ ਛੋਟਾ ਹਾਥੀ, ਸਵਿਫਟ ਕਾਰ, ਬੁਲੇਟ ਮੋਟਰਸਾਇਕਲ, ਐਕਟਿਵਾ ਸਕੂਟੀ ਅਤੇ ਘਰ ਦੇ ਮਾਲਕਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਘਰੋਂ ਬਾਹਰ ਕੱਢਿਆ ਗਿਆ।

ਇਸ ਘਟਨਾ ਵਿੱਚ ਫਾਇਰ ਸਟੇਸ਼ਨ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਕੋਟਕਪੂਰਾ ਦੀ ਟੀਮ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਸ਼੍ਰੀ ਜਸਵਿੰਦਰ ਸਿੰਘ ਸਬ-ਫਾਇਰ ਅਫਸਰ, ਸ਼੍ਰੀ ਮਨਜੀਤ ਸਿੰਘ ਡਰਾਇਵਰ ਕਮ ਉਪਰੇਟਰ, ਸ਼੍ਰੀ ਰੁਪਿੰਦਰ ਸ਼ਰਮਾ ਫਾਇਰਮੈਨ, ਸ਼੍ਰੀ ਗੁਰਪ੍ਰੀਤ ਸਿੰਘ ਫਾਇਰਮੈਨ, ਸ਼੍ਰੀ ਅਮਨਦੀਪ ਸਿੰਘ ਡਰਾਇਵਰ ਕਮ ਉਪਰੇਟਰ, ਸ਼੍ਰੀ ਹਰਕਿਰਤ ਸਿੰਘ ਫਾਇਰਮੈਨ, ਸ਼੍ਰੀ ਜਗਜੀਤ ਸਿੰਘ ਫਾਇਰਮੈਨ, ਸ਼੍ਰੀ ਅਨਮੋਲ ਸਿੰਘ ਫਾਇਰਮੈਨ, ਸ਼੍ਰੀ ਗੁਰਪ੍ਰੀਤ ਸਿੰਘ ਫਾਇਰਮੈਨ ਤੋਂ ਇਲਾਵਾ ਮਲੋਟ ਅਤੇ ਕੋਟਕਪੂਰਾ ਫਾਇਰ ਸਟੇਸ਼ਨ ਦਾ ਸਟਾਫ ਹਾਜ਼ਿਰ ਸੀ।

Author: Malout Live

Back to top button