Health

ਸਾਵਧਾਨ! ਨੌਜਵਾਨਾਂ ਨੂੰ ਤੇਜ਼ੀ ਨਾਲ ਹੋ ਰਿਹਾ ਨੋਮੋਫੋਬੀਆ, ਜਾਣੋ ਕੀ ਬਲਾ?

ਭਾਰਤ ‘ਚ ਤਕਨੀਕ ਦੀ ਆਦਤ ਖ਼ਤਰਨਾਕ ਦਰ ਨਾਲ ਵਧ ਰਹੀ ਹੈ। ਇਸ ਕਰਕੇ ਯੁਵਾ ਨੋਮੋਫੋਬੀਆ ਦਾ ਸ਼ਿਕਾਰ ਹੋ ਰਹੇ ਹਨ। ਲਗਪਗ ਯੂਜ਼ਰਸ ਇਕੱਠੇ ਹੀ ਇੱਕ ਤੋਂ ਜ਼ਿਆਦਾ ਉਪਕਰਨਾਂ ਦਾ ਇਸਤੇਮਾਲ ਕਰਦੇ ਹਨ ਤੇ ਆਪਣੇ 90 ਫੀਸਦੀ ਸਮਾਂ ਕੰਮਕਾਜੀ ਦਿਨਾਂ ‘ਚ ਇਨ੍ਹਾਂ ਉਪਕਰਨਾਂ ਨਾਲ ਬਿਤਾਉਂਦੇ ਹਨ। ਇਹ ਗੱਲ ਐਡੋਬ ਦੇ ਇੱਕ ਸਟੱਡੀ ‘ਚ ਸਾਹਮਣੇ ਆਈ ਹੈ।ਹਾਲ ਹੀ ‘ਚ ਇੱਕ ਰਿਸਰਚ ਆਈ ਹੈ ਜਿਸ ਮੁਤਾਬਕ ਕਾਫੀ ਜ਼ਿਆਦਾ ਗੈਜੇਟਸ ਤੇ ਤਕਨੀਕ ਦੇ ਇਸਤੇਮਾਲ ਨਾਲ ਨੌਜਵਾਨ ਨੋਮੋਫੋਬੀਆ ਦਾ ਸ਼ਿਕਾਰ ਤੇਜ਼ੀ ਨਾਲ ਹੋ ਰਹੇ ਹਨ। ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਹਰ ਤਿੰਨ ਵਿੱਚੋਂ ਕਰੀਬ ਇੱਕ ਨੌਜਵਾਨ ਇੱਕ ਤੋਂ ਜ਼ਿਆਦਾ ਗੈਜੇਟਸ ਦਾ ਇਸਤੇਮਾਲ ਕਰਦਾ ਹੈ। ਇੰਨਾ ਹੀ ਨਹੀਂ ਨੌਜਵਾਨ ਦਿਨ ‘ਚ 90 ਫੀਸਦੀ ਸਮਾਂ ਗੈਜੇਟਸ ਨਾਲ ਬਿਤਾਉਂਦਾ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਕਹਿੰਦੀ ਰਿਸਰਚ?
ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਕੀ ਹੈ ਨੋਮੋਫੋਬੀਆ। ਇਸ ‘ਚ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਆਪਣਾ ਮੋਬਾਈਲ ਫੋਨ ਗੁੰਮ ਹੋ ਜਾਣ ਦਾ ਸ਼ੱਕ ਰਹਿੰਦਾ ਹੈ ਜਿਸ ਨੂੰ ਨੋਮੋਫੋਬੀਆ ਕਹਿੰਦੇ ਹਾਂ। ਇਸ ਬਾਰੇ ਹਾਰਟ ਕੇਅਰ ਫਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਸਾਡੇ ਫੋਨ ਤੇ ਕੰਪਿਊਟਰ ’ਤੇ ਆਉਣ ਵਾਲੇ ਨੋਟੀਫਿਕੇਸ਼ਨ, ਕੰਪੇਨ ਤੇ ਹੋਰ ਅਲਰਟ ਸਾਨੂੰ ਉਨ੍ਹਾਂ ਵੱਲ ਦੇਖਣ ਨੂੰ ਮਜ਼ਬੂਰ ਕਰਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ਼ ਜਿੰਨੇ ਘੰਟੇ ਵੱਖ-ਵੱਖ ਉਪਕਰਨਾਂ ‘ਤੇ ਬਿਤਾਉਂਦੇ ਹਾਂ, ਉਹ ਸਾਡੀ ਗਰਦਨ, ਮੋਢੇ, ਪਿੱਠ, ਕੋਹਣੀ, ਗੁੱਟ ਆਦਿ ‘ਚ ਦਰਦ ਤੇ ਹੋਰ ਕਈ ਦਿੱਕਤਾਂ ਪੈਦਾ ਕਰਦਾ ਹੈ। ਇਸ ਤੋਂ ਬਚਾਅ ਲਈ ਡਾ. ਅਗਰਵਾਲ ਨੇ ਕੁਝ ਸੁਝਾਅ ਵੀ ਦਿੱਤੇ ਹਨ।
ਆਪਣੇ ਗੈਜੇਟਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਆਪਣੇ ਤੋਂ ਦੂਰ ਰੱਖੋ ਮਤਲਬ ਉਨ੍ਹਾਂ ਦਾ ਇਸਤੇਮਾਲ ਨਾ ਕਰੋ।ਫੇਸਬੁੱਕ ਤੋਂ ਹਰ ਤਿੰਨ ਮਹੀਨੇ ‘ਚ ਸੱਤ ਦਿਨ ਦੀ ਛੁੱਟੀ ਲਓ।
ਸਾਰੇ ਸੋਸ਼ਲ ਮੀਡੀਆ ਤੋਂ ਹਫਤੇ ‘ਚ ਇੱਕ ਦਿਨ ਦਾ ਬ੍ਰੇਕ ਲਿਆ ਜਾਵੇ।
ਫੋਨ ਦਾ ਇਸਤੇਮਾਲ ਸਿਰਫ ਘਰ ਤੋਂ ਜਾਣ ਸਮੇਂ ਹੀ ਕਰੋ।
ਇੱਕ ਦਿਨ ‘ਚ ਤਿੰਨ ਘੰਟੇ ਤੋਂ ਜ਼ਿਆਦਾ ਕੰਪਿਊਟਰ ਦਾ ਇਸਤੇਮਾਲ ਨਾ ਕਰੋ।
ਆਪਣੇ ਮੋਬਾਈਲ ਦਾ ਟੌਕ ਟਾਈਮ ਇੱਕ ਦਿਨ ‘ਚ ਦੋ ਘੰਟੇ ਤੋਂ ਜ਼ਿਆਦਾ ਨਾ ਰਖੋ।
ਆਪਣੇ ਫੋਨ ਦੀ ਬੈਟਰੀ ਨੂੰ ਇੱਕ ਦਿਨ ‘ਚ ਇੱਕ ਵਾਰ ਹੀ ਚਾਰਜ ਕਰੋ।
ਇਹ ਸਭ ਖੋਜ ਤੇ ਮਹਾਰ ਦੇ ਦਾਅਵੇ ਹਨ ਜਿਨ੍ਹਾਂ ਦੀ ਪੁਸ਼ਟੀ ਏਬੀਪੀ ਨਿਊਜ਼ ਨਹੀਂ ਕਰਦਾ।

Leave a Reply

Your email address will not be published. Required fields are marked *

Back to top button