District NewsMalout News

ਅੱਖਾਂ ਦਾ ਚੈੱਕਅੱਪ ਕਰਕੇ ਰੋਡ ਸੇਫ਼ਟੀ ਮਹੀਨਾ ਮਨਾਇਆ ਗਿਆ

ਮਲੋਟ: ਮਾਨਯੋਗ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੇ ਹੁਕਮਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਖਾਂ ਦੇ ਰਿਫ਼ਲੈਕਸ਼ਨ ਚੈੱਕਅੱਪ ਕੈਂਪ ਲਗਾ ਕੇ ਰੋਡ ਸੇਫ਼ਟੀ ਮਹੀਨਾ ਮਨਾਇਆ ਗਿਆ। ਇਸ ਸਮੇਂ ਡਾ. ਸੁਨੀਲ ਬਾਂਸਲ ਵੱਲੋਂ ਦੱਸਿਆ ਗਿਆ ਕਿ 15 ਜਨਵਰੀ ਤੋਂ 15 ਫ਼ਰਵਰੀ 2024 ਤੱਕ ਰੋਡ ਸੇਫ਼ਟੀ ਮਹੀਨਾ ਮਨਾਇਆ ਜਾ ਰਿਹਾ ਹੈ।

ਇਸ ਸਮੇਂ ਦੌਰਾਨ ਬੱਸਾਂ ਅਤੇ ਟਰੱਕ ਡਰਾਈਵਰਾਂ ਦੀਆਂ ਅੱਖਾਂ ਦੇ ਰਿਫਲੈਕਸ਼ਨ ਚੈੱਕ ਕਰਨ ਲਈ ਟਰੱਕ ਯੂਨੀਅਨ ਮਲੋਟ ਪ੍ਰਧਾਨ ਸੁਖਪਾਲ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਡਾ. ਏਕਤਾ ਸਿਆਲ ਵੱਲੋਂ 40 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਗਈ। ਕੈਂਪ ਵਿੱਚ ਮੌਜੂਦ ਲੋਕਾਂ ਨੂੰ ਅੱਖਾਂ ਦੀ ਹਿਫ਼ਾਜ਼ਤ ਲਈ ਜਾਣਕਾਰੀ ਵੀ ਦਿੱਤੀ ਗਈ। ਇਸ ਸਮੇਂ ਹਰਜੀਤ ਸਿੰਘ, ਸੁਖਨਪਾਲ ਸਿੰਘ ਅਤੇ ਨਵਪ੍ਰੀਤ ਕੌਰ ਹਾਜ਼ਿਰ ਸਨ।

Author: Malout Live

Back to top button