Malout News

ਗਰੀਨ ਲੈਂਡ ਕੋਨਵੈਂਟ ਸਕੂਲ ਵਿੱਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ

ਮਲੋਟ:- ਗਰੀਨ ਲੈਂਡ ਕੋਨਵੈਂਟ ਸਕੂਲ, ਬੁਰਜਾਂ ਰੋੜ ਮਲੋਟ ਵਿਖੇ ਕ੍ਰਿਸਮਿਸ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੀ ਇਮਾਰਤ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੇ ਗਏ ਲਾਲ ਅਤੇ ਚਿੱਟੇ ਰੰਗ ਦੇ ਕ੍ਰਾਫਟ ਵਰਕ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ। ਲਾਲ ਰੰਗ ਦੀਆਂ ਡਰੈੱਸਾਂ ਪਾ ਕੇ ਸੈਂਟਾ ਕਲਾਜ਼ ਦੀ ਭੂਮਿਕਾ ਅਦਾ ਕਰਨ ਵਾਲੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀ ਬਹੁਤ ਹੀ ਪਿਆਰੇ ਲੱਗ ਰਹੇ ਸਨ। ਸੰਬੰਧਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਕ੍ਰਿਸਮਿਸ ਕੈਰਲ ਗਾ ਕੇ ਕੀਤੀ ਗਈ।

ਇਸ ਮੌਕੇ ‘ਤੇ ਛੋਟੇ-ਛੋਟੇ ਬੱਚਿਆਂ ਦੁਆਰਾ ਪ੍ਰਭੂ ਈਸਾ ਮਸੀਹ ਦੇ ਜੀਵਨ ਨਾਲ ਸੰਬੰਧਿਤ ਇਕ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਪੇਸ਼ਕਾਰੀ ਅਤਿ ਸ਼ਲਾਘਾਂਯੋਗ ਰਹੀ। ਇਸ ਤੋਂ ਇਲਾਵਾ ਭਾਸ਼ਣ, ਕਵਿਤਾ, ਡਾਂਸ ਆਦਿ ਮੁੱਖ ਆਈਟਮਾਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਤਿਉਹਾਰ ਨੂੰ ਸਕੂਲ ਵਿੱਚ ਮਨਾਉਣ ਦਾ ਉਦੇਸ਼ ਬੱਚਿਆਂ ਦੇ ਵਿੱਚ ਪਿਆਰ, ਖ਼ੁਸ਼ੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਸਥਾਪਿਤ ਕਰਨਾ ਅਤੇ ਬੱਚਿਆਂ ਨੂੰ ਈਸਾ ਮਸੀਹ ਦੇ ਜੀਵਨ ਬਾਰੇ ਜਾਣੂੰ ਕਰਵਾਉਣਾ ਹੈ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਿਤੀ ਸੱਚਦੇਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕ੍ਰਿਸਮਿਸ ਇਕਜੁੱਟਤਾ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਅਸੀਂ ਸਾਰੇ ਧਰਮ ਅਤੇ ਜਾਤ-ਪਾਤ ਵਰਗੀਆਂ ਰੁਕਾਵਟਾਂ ਨੂੰ ਪਾਰ ਕਰਕੇ ਇੱਕ ਦੂਜੇ ਨਾਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਾਂ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਸ਼ੁੱਭਦੀਪ ਸਿੰਘ (ਬਿੱਟੂ) ਅਤੇ ਸ. ਰਸ਼ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਵੀ ਸੈਂਟਾ ਕਲਾਜ਼ ਦੀ ਤਰ੍ਹਾਂ ਲੋਕਾਂ ਨੂੰ ਖੁਸ਼ੀਆਂ ਵੰਡਣ ਦੀ ਆਦਤ ਪਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *

Back to top button