District NewsMalout News

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਨੇ ਆਪਣੀਆਂ ਮੰਗਾਂ ਸੰਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ

ਮਲੋਟ (ਪਵਨ ਨੰਬਰਦਾਰ, ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੇ ਜਿਲ੍ਹਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ ਅਤੇ ਦੋਨੋਂ ਸਟੇਟ ਬਾਡੀ ਪੰਜਾਬ ਜਗਸੀਰ ਸਿੰਘ ਸੁਖ਼ਨਾ ਤੇ ਬਿੰਦਰਪਾਲ ਸਿੰਘ ਝਬੇਲਵਾਲੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਨੰਬਰਦਾਰ ਯੂਨੀਅਨ ਨੇ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ। ਇਹ ਮੀਟਿੰਗ ਹਲਕਾ ਇੰਚਾਰਜ ਗਿੱਦੜਬਾਹਾ ਦੇ ਪ੍ਰਿਤਪਾਲ ਸ਼ਰਮਾ ਦੇ ਗ੍ਰਹਿ ਵਿਖੇ ਹੋਈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨੰਬਰਦਾਰ ਯੂਨੀਅਨ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾਣਗੀਆਂ।

ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ, ਰਜਵੰਤ ਸਿੰਘ ਸੰਗਰਾਣਾ, ਭੁਪਿੰਦਰ ਸਿੰਘ ਬਾਜਾ ਮਰਾੜ੍ਹ, ਚਾਨਣ ਸਿੰਘ ਚੱਕ ਗਾਂਧਾ, ਕੁਲਵੰਤ ਸਿੰਘ ਲੁਹਾਰਾ, ਜਲੌਰ ਸਿੰਘ ਨੰਦਗੜ੍ਹ, ਪ੍ਰਤਾਪ ਸਿੰਘ ਲੁਬਾਣਿਆਂਵਾਲੀ, ਬਲਦੇਵ ਸਿੰਘ ਕੋਟਲੀ ਸੰਘਰ, ਦਰਸ਼ਨ ਸਿੰਘ ਕਿਰਪਾਲ ਕੇ, ਰਛਪਾਲ ਸਿੰਘ ਮਿੱਠੜੀ, ਹਰਦੀਪ ਸਿੰਘ ਭੁੱਟੀਵਾਲਾ, ਬਲਜੀਤ ਸਿੰਘ ਸੰਗਰਾਣਾ, ਵੀਰ ਸਿੰਘ ਗੂੜੀ ਸੰਘਰ, ਹਰਦੀਪ ਸਿੰਘ ਖੁੱਡੀਆ, ਜਸਵੰਤ ਸਿੰਘ ਗੂੜੀ ਸੰਘਰ, ਜਗਮੀਤ ਸਿੰਘ ਗਿੱਦੜਬਾਹਾ, ਮਲਕੀਤ ਸਿੰਘ ਆਧਨੀਆਂ, ਬਲੌਰ ਸਿੰਘ ਸ਼ੇਰਾਵਾਲੀ, ਸਪੂੰਰਨ ਸਿੰਘ ਪੰਜਾਵਾ ਅਤੇ ਇਕਬਾਲ ਸਿੰਘ ਹਾਜ਼ਿਰ ਸਨ।

Author: Malout Live

Back to top button