District NewsMalout News

ਪੀ.ਐੱਸ.ਈ.ਬੀ ਇੰਪਲਾਈਜ ਫੈਡਰੇਸ਼ਨ ਨੇ ਕਰਾਈਮ ਬਰਾਂਚ ਵੱਲੋਂ 25 ਉਮੀਦਵਾਰਾਂ ਤੇ ਪਰਚਾ ਦਰਜ ਕਰਨ ਦੀ ਕੀਤੀ ਸਖਤ ਨਿਖੇਧੀ

ਮਲੋਟ: ਪਿਛਲੇ ਦਿਨੀਂ ਮਲੋਟ ਵਿਖੇ ਪੀ.ਐੱਸ.ਈ.ਬੀ ਇੰਪਲਾਈਜ ਫੈੱਡਰੇਸ਼ਨ ਦੀ ਡਿਵੀਜ਼ਨ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਸਰਕਲ ਆਗੂ ਸਾਥੀ ਬਲਜੀਤ ਸਿੰਘ ਮੋਂਦਲਾ ਦੀ ਧਰਮਪਤਨੀ ਦੀ ਬੇਵਕਤੀ ਮੌਤ ਤੇ ਸ਼ੋਕ ਮਤਾ ਪਾਇਆ ਗਿਆ। ਇਸ ਉਪਰੰਤ ਪਾਵਰਕਾਮ ਦੀਆਂ ਗਲਤ ਨੀਤੀਆਂ ਤੇ ਜਿਕਰ ਕਰਦਿਆਂ ਕਿਹਾ ਕਿ CRA 295/19 ਅਧੀਨ ਰੱਖੇ ਸਹਾਇਕ ਲਾਈਨਮੈਨਾਂ ਦੀਆਂ ਕਰਾਈਮ ਬਰਾਂਚ ਮੋਹਾਲੀ ਵੱਲੋਂ ਤਜ਼ਰਬਾ ਸਰਟੀਫਿਕੇਟ ਚੈੱਕ ਕਰਕੇ 25 ਉਮੀਦਵਾਰਾਂ ਤੇ ਪਰਚਾ ਦਰਜ ਕਰਕੇ ਜੇਲ ਵਿੱਚ ਡੱਕਣ ਬਾਰੇ ਸਖਤ ਨਿਖੇਧੀ ਕੀਤੀ ਗਈ। ਮੁਲਾਜ਼ਮ ਆਗੂ ਸਾਥੀ ਜਗਰੂਪ ਸਿੰਘ ਡਵੀਜ਼ਨ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਵੱਲੋਂ ਜੇਕਰ ਕੋਈ ਇਹਨਾਂ ਮੁਲਾਜ਼ਮਾਂ ਖਿਲਾਫ ਗਲਤ ਵਤੀਰਾ ਕੀਤਾ ਗਿਆ ਤਾਂ PSEB Employee Federation ਸਖਤ ਤੋਂ ਸਖਤ ਐਕਸ਼ਨ ਲਵੇਗੀ।

Author: Malout Live

Back to top button