India News
ਭਾਰਤ ਬੰਦ ਦੌਰਾਨ ਹਾਵੜਾ ‘ਚ ਪ੍ਰਦਰਸ਼ਨਕਾਰੀਆਂ ਨੇ ਰੋਕੀ ਟਰੇਨ
ਭਾਰਤ ਬੰਦ: ਹਾਵੜਾ ‘ਚ ਪ੍ਰਦਰਸ਼ਨਕਾਰੀਆਂ ਨੇ ਰੋਕੀ ਟਰੇਨ,ਨਵੀਂ ਦਿੱਲੀ:ਇਸ ਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਹਾਵੜਾ ‘ਚ ਟਰੇਨ ਰੋਕੀ ਗਈ ਹੈ। ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ।ਇਸ ਹੜਤਾਲ ਨਾਲ ਬੈਂਕਾਂ ‘ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।ਇਸ ਤੋਂ ਇਲਾਵਾ ਅੱਜ ਹੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਕਿਸਾਨ ਜੱਥੇਬੰਦੀਆਂ ਦੇ ਐਲਾਨ ਮੁਤਾਬਕ ਅੱਜ ਕਿਸਾਨ ਸ਼ਹਿਰਾਂ ‘ਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਨਹੀਂ ਕਰਨਗੇ।ਦੇਸ਼ ਪੱਧਰੀ ਹੜਤਾਲ ‘ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋ ਰਹੀਆਂ ਹਨ।