District NewsMalout News

ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਆਰਮੀ ਅਗਨੀਵੀਰ ਭਰਤੀ ਰੈਲੀ ਫਿਰੋਜ਼ਪੁਰ ਲਈ ਦਿੱਤੀ ਜਾਵੇਗੀ ਮੁਫਤ ਪੂਰਵ ਸਿਖਲਾਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ-ਬਾਦਲ ਲੰਬੀ ਰੋਡ) ਵੱਲੋਂ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ ਫਿਰੋਜ਼ਪੁਰ ਵਿਖੇ ਹੋ ਰਹੀ ਆਰਮੀ ਅਗਨੀਵੀਰ ਦੀ ਭਰਤੀ ਰੈਲੀ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਭਰਤੀ ਦੇਖਣ ਲਈ ਪਹਿਲਾਂ ਆਰਮੀ ਦੀ ਵੈਬਸਾਈਟ www.joinindianarmy.nic.in ਤੇ ਆਨਲਾਇਨ ਅਪਲਾਈ ਕਰਨਾ ਜ਼ਰੂਰੀ ਹੈ। ਭਾਰਤ ਸਰਕਾਰ ਵੱਲੋਂ ਸਾਲ 2024-25 ਲਈ ਆਰਮੀ ਦੀ ਅਗਨੀਵੀਰ ਦੀ ਭਰਤੀ ਲਈ ਰਜਿਸਟ੍ਰੇਸ਼ਨ ਮਿਤੀ 13 ਫਰਵਰੀ 2024 ਤੋਂ ਸ਼ੁਰੂ ਹੋ ਕੇ 22 ਮਾਰਚ 2024 ਤੱਕ ਹੋਈ ਹੈ। ਆਰਮੀ ਅਗਨੀਵੀਰ ਭਰਤੀ ਦਾ ਆਨਲਾਇਨ ਲਿਖਤੀ ਪੇਪਰ ਮਿਤੀ 22 ਅਪ੍ਰੈਲ 2024 ਨੂੰ ਹੋਵੇਗਾ।

ਉਕਤ ਜਿਲ੍ਹਿਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਮਿਤੀ 20 ਫਰਵਰੀ 2024 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਨਿੱਜੀ ਤੌਰ ਤੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਈ ਜਿਲ੍ਹਾ ਬਠਿੰਡਾ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਆਰਮੀ ਲਈ ਆਨ-ਲਾਈਨ ਅਪਲਾਈ ਕੀਤੇ ਸਰਟੀਫਿਕੇਟ ਦੀ ਫੋਟੋ ਕਾਪੀ, ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ। ਸਿਖਲਾਈ ਦੌਰਾਨ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਕੈਂਪ ਸੰਬੰਧੀ ਜਾਣਕਾਰੀ ਕੈਂਪ ਇੰਚਾਰਜਸ. ਹਰਮੇਲ ਸਿੰਘ ਦੁਆਰਾ ਦਿੱਤੀ ਗਈ ਅਤੇ ਵਧੇਰੇ ਜਾਣਕਾਰੀ ਲਈ ਯੁਵਕ ਮੋਬਾਇਲ ਨੰਬਰ 94641-52013, 95493-00001, 94638-31615 ਤੇ ਸੰਪਰਕ ਕਰ ਸਕਦੇ ਹਨ।

Author: Malout Live

Back to top button