India News
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰੁੱਖ ਲਗਾਓ’ ਮੁਹਿੰਮ ‘ਚ ਲਿਆ ਭਾਗ ।

ਨਵੀਂ ਦਿੱਲੀ:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਅੱਜ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਆਯੋਜਿਤ ‘ਰੁੱਖ ਲਗਾਓ’ ਮੁਹਿੰਮ ‘ਚ ਭਾਗ ਲਿਆ। ਇਸ ਮੁਹਿੰਮ ‘ਚ ਮੋਦੀ ਸਮੇਤ ਹੋਰ ਨੇਤਾਵਾਂ ਨੇ ਵੀ ਰੁੱਖ ਲਗਾਏ। ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਵੀ ਇਸ ਦੌਰਾਨ ਪਹੁੰਚੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ” ਪ੍ਰਧਾਨ ਮੰਤਰੀ ਨੇ ‘ਗ੍ਰੀਨ ਇੰਡੀਆ’ ਦਾ ਇੱਕ ਸੁਨੇਹਾ ਦਿੱਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਦੇਸ਼ ਦੇ ਹਰ ਪਿੰਡ ਅਤੇ ਹਰ ਸ਼ਹਿਰ ਨੂੰ ਹਰਿਆ-ਭਰਿਆ ਬਣਾਵਾਗੇ। ਜੇਕਰ ਅਸੀਂ ਵਾਤਾਵਰਨ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇਸ਼ ਨੂੰ ਹਰਿਆ-ਭਰਿਆ ਬਣਾਉਣਾ ਹੋਵੇਗਾ। ਪਹਿਲਾਂ ਸਾਡੇ ਕੋਲ ਸਿਹਤਮੰਦ ਭਾਰਤ ਮੁਹਿੰਮ ਸੀ ਅਤੇ ਹੁਣ ਅਸੀਂ ਇਕ ‘ਗ੍ਰੀਨ ਇੰਡੀਆ’ ਮੁਹਿੰਮ ਨੂੰ ਸ਼ੁਰੂ ਕਰਾਂਗੇ, ਜਿਸ ਨਾਲ ਅਸੀਂ ਆਪਣੇ ਦੇਸ਼ ਦੇ ਵਾਤਾਵਰਨ ਨੂੰ ਸੁਖ ਰੱਖ ਸਕਾਂਗੇ।