District NewsMalout News

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ OSD ਨੇ ਮਾਤਾ ਜਰਨੈਲ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਕੀਤਾ ਸਾਂਝਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬਲਾਕ ਲੰਬੀ ਦੇ ਸਾਬਕਾ ਸਰਪੰਚ ਭਗਤ ਸਿੰਘ ਪਿੰਡ ਫਤੂਹੀ ਖੇੜਾ ਦੇ ਮਾਤਾ ਜਰਨੈਲ ਕੌਰ ਪਿਛਲੇ ਦਿਨੀਂ ਅਚਨਚੇਤ ਅਕਾਲ ਚਲਾਣਾ ਕਰ ਗਏ ਸਨ। ਕੱਲ੍ਹ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ OSD ਅਵਤਾਰ ਸਿੰਘ ਵਣਵਾਲਾ ਅਤੇ ਹਰਮੇਸ਼ ਸਿੰਘ ਖੁੱਡੀਆਂ ਚੇਅਰਮੈਨ ਬਾਬਾ ਜੀਵਨ ਸਿੰਘ ਮੰਚ ਪੰਜਾਬ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ।

ਮਾਤਾ ਜਰਨੈਲ ਕੌਰ ਨਮਿੱਤ ਅੰਤਿਮ ਅਰਦਾਸ 11 ਫਰਵਰੀ ਦਿਨ ਐਤਵਾਰ ਪਿੰਡ ਫ਼ਤੂਹੀ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

Auhtor: Malout Live

Back to top button