District NewsMalout News

ਭਾਜਪਾ ਵਰਕਰਾਂ ਨੇ ਵਿਧਾਨ ਸਭਾ ਚੋਣਾਂ ਲਈ ਮਲੋਟ ਅਤੇ ਲੰਬੀ ਹਲਕੇ ਲਈ ਕੀਤੀ ਮੀਟਿੰਗ

ਮਲੋਟ:- ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਵਿਧਾਨ ਸਭਾ ਮੀਟਿੰਗਾਂ ਦੀ ਲੜੀ ਵਜੋਂ ਅੱਜ ਵਿਧਾਨ ਸਭਾ ਮਲੋਟ ਅਤੇ ਲੰਬੀ ਵਿੱਚ ਮੀਟਿੰਗ ਸੂਬੇ ਦੇ ਜਰਨਲ ਸਕੱਤਰ ਸ਼੍ਰੀ ਦਿਆਲ ਸੋਢੀ ਅਤੇ ਸ਼੍ਰੀ ਰਾਜੇਸ਼ ਪਠੇਲਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਸੀਤਾ ਰਾਮ ਖਟਕ ਮੰਡਲ ਪ੍ਰਧਾਨ ਮਲੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਵਰਕਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਲੇਖ ਰਾਜ ਮਦਾਨ, ਪੰਜਾਬ ਪ੍ਰਦੇਸ਼ ਦੇ ਕਾਰਜਕਾਰਨੀ ਮੈਂਬਰ ਓਮ ਪ੍ਰਕਾਸ਼ ਮਿੱਡਾ, ਸਤੀਸ਼ ਅਸੀਜਾ ਅਤੇ ਗੁਰਸੇਵਕ ਸੇਖੋਂ, ਜਿਲ੍ਹਾ ਉਪ-ਪ੍ਰਧਾਨ ਸੋਮ ਕਾਲੜਾ, ਜਿਲ੍ਹਾ ਉਪ-ਪ੍ਰਧਾਨ ਹੈਪੀ ਡਾਵਰ, ਜਿਲ੍ਹਾ ਮਹਾਂਮੰਤਰੀ ਅੰਗਰੇਜ਼ ਸਿੰਘ ਉੜਾਂਗ, ਜਿਲ੍ਹਾ ਪ੍ਰਧਾਨ ਆਈ.ਟੀ ਸੋਸ਼ਲ ਮੀਡਿਆ ਵਿਭਾਗ ਪ੍ਰੇਮ ਜਾਂਗੀਡ, ਮੰਡਲ ਦੇ ਉਪ-ਪ੍ਰਧਾਨ ਕੇਸ਼ਵ ਸਿਡਾਨਾ, ਰਵਿੰਦਰ ਗਰੋਵਰ, ਨਰੇਸ਼ ਗਾਬਾ, ਰਜਨੀਸ਼ ਜੱਗਾ, ਮੰਡਲ ਦੇ ਮਹਾਂਮੰਤਰੀ ਰਾਜਨ ਸੇਠੀ, ਅਮਨ ਮਿੱਡਾ, ਸੀਨੀਅਰ ਭਾਜਪਾ ਨੇਤਾ ਸਤੀਸ਼ ਮੋਂਗਾ, ਮੰਡਲ ਸੱਕਤਰ ਸੁਰਿੰਦਰ ਤਰਮਾਲਾ, ਜਸਵੰਤ ਮਿੱਡਾ, ਦਫਤਰ ਸਕੱਤਰ ਰੂਪ ਲਾਲ ਸ਼ਰਮਾ, ਸੰਦੀਪ ਵਰਮਾ, ਜਿਲ੍ਹਾ ਆਈ.ਟੀ ਵਿਭਾਗ ਉਪ ਪ੍ਰਧਾਨ ਵਿਕਾਸ ਅਰੋੜਾ, ਸਤੀਸ਼ ਅਰੋੜਾ, ਓਮ ਪ੍ਰਕਾਸ਼ ਸਿਡਾਨਾ, ਲੰਬੀ ਮੰਡਲ ਦੇ ਪ੍ਰਧਾਨ ਸੰਦੀਪ ਸਰਾਂ, ਮੰਡਲ ਮਲੋਟ ਦਿਹਾਤੀ ਪ੍ਰਧਾਨ ਛਿੰਦਰ ਸਿੰਘ ਕੰਗ, ਸਰਾਵਾਂ ਬੋਦਲਾ ਮੰਡਲ ਪ੍ਰਧਾਨ ਦਵਿੰਦਰ ਮਦਾਨ, ਵਿਧਾਨ ਸਭਾ ਮਲੋਟ ਅਤੇ ਲੰਬੀ ਦੇ ਵਰਕਰਾਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *

Back to top button