Poerty :- ਵਰਕੇ

ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆਂ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਬਸ ਅੱਕਿਆ ਹਾਂ ਕੁੱਝ ਅੱਖਰਾਂ ਤੋਂ
ਕਰ ਲੀਰੋ ਲੀਰ ਉਜਾੜ ਦਿਆਂ
ਬੜੀ ਸਾਂਝ ਹੈ ਮੇਰੀ ਉਚਿਆਂ ਨਾਲ
ਇਕ ਝੱਟਕੇ ਵਿੱਚ ਵਿਗਾੜ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆਂ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਇਹ ਚਾਰ ਦਿਹਾੜੇ ਜਿੰਦਗੀ ਦੇ
ਕੁੱਝ ਚਾਰ ਕੂ ਅੱਖਰ ਜੋੜੇ ਆ
ਇਹ ਡਰ ਹੀ ਮੈਨੂੰ ਖਾ ਚੱਲਿਆ
ਕਿਉਂ ਨਾਲ ਮੋਤ ਦੇ ਦੌੜੇ ਆ
ਮੈਂ ਬਹੁਤ ਸੇਕ ਲਈਆਂ ਧੁੱਪਾਂ ਸੀ
ਹੁਣ ਕਰਾਂ ਤਲਾਸ਼ ਮੈਂ ਰੁੱਖਾਂ ਦੀ
ਇਹ ਸ਼ੋਰ ਮੱਚਲਿਆ ਕੰਨਾਂ ਤੇ
ਮੇਰੇ ਅੰਦਰ ਕਿਹੜਾਂ ਚੁੱਪਾਂ ਸੀ
ਇਹ ਜਰਦ ਪੱਤੇ ਆ ਉਮਰਾਂ ਦੇ
ਕਰ ਕੱਲ੍ਹਾ ਕੱਲ੍ਹਾ ਝਾੜ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆਂ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਮੈਂ ਖੂਹ ਬਰਸਾਂ ਦਾ ਸੁੱਕਿਆ ਹਾਂ
ਮੇਰੇ ਅੰਦਰ ਸੱਪ ਤੇ ਕੀੜੇ ਆ
ਇਹ ਫਸਲਾਂ ਮੇਰੇ ਗਮਾਂ ਦੀਆਂ
ਦਰਦਾਂ ਦੇ ਨਰਮੇਂ ਸੀੜੇ ਆ
ਮੈਂ ਰੇਤ ਟੀਬੀ ਤੇ ਚੱੜਿਆ ਹਾਂ
ਮੈਨੂੰ ਪਤਾ ਨਹੀਂ ਕੀ ਕਰਨਾ ਏ
ਇਹ ਵਕਤ ਮੇਰੇ ਨਾਲ ਤੁਰ ਪੈਂਦਾ
ਹੁਣ ਬਿਨਾਂ ਪਹੁੰਚੇ ਨਾਂ ਸਰਨਾ ਏ
ਕੀ ਪੰਛੀ ਰੁੱਸਿਆ ਪਿੰਜਰੇ ਤੋਂ
ਦਸ ਕਿਹੜੀ ਕੈਦ ‘ਚ’ ਤਾੜ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆਂ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਮੁਸਕਾਨ ਹੈ ਮੇਰੇ ਚਿਹਰੇ ਤੇ
ਪਰ ਦਿਲ ਉਦਾਸ ਹੈ ਸਦੀਆਂ ਦਾ
ਕਮਜ਼ੋਰ ਹੈ ਮੇਰਾ ਦਿਲ ਪਾਗਲ
ਬਦਕਾਰਿਆ ਅਰਬਾਂ ਬਦੀਆਂ ਦਾ
ਕੀ ਨਕਸ਼ ਵਾਹੇ ਆ ਤਲੀਆਂ ਤੇ
ਕੀ ਮੱਥੇ ਦੀਆਂ ਲਕੀਰਾਂ ਨੇ
ਕੀ ਮਗਰ ਲੱਗੇ ਆ ਇਲਮਾਂ ਦੇ
ਸਭ ਝੂੱਠੇ ਬੋਲ ਫ਼ਕੀਰਾਂ ਦੇ
ਇਹ ਸਾਰਾ ਕੁੱਝ ਹੀ ਰਾਖ ਜਿਹਾ
ਮੈਂ ਸਬਰ ਦੀ ਭੱਠੀ ਰਾੜ੍ਹ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆਂ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਕਈ ਕਈ ਟੂੱਟ ਦੇ ਤਾਰੇ ਦੇਖੇ
ਮੰਗੀਆਂ ਬਹੁਤ ਹੀ ਆਸਾਂ
ਮੈਂ ਤੱਕ ਅੰਬਰ ਨੂੰ ਪੁੱਛਿਆ ਸੀ
ਮੇਰਾ ਮੜੀਆਂ ਵਿੱਚ ਕਿਉਂ ਵਾਸਾ
ਨਾਂ ਜੋਬਨ ਹੈ ਇਹ ਲਾਲ ਲਹੂ
ਮੈਨੂੰ ਜਾਪੇ ਹਰਕੱਤ ਪਾਰਾ
ਮੈਨੂੰ ਹਰਖ਼ ਚੱੜੇ ਇਹ ਲਫਜਾਂ ਤੇ
ਜਿਓਂ ਚੱੜਦਾ ਸੂਰਜ ਕਾਲਾ
ਇਹ ਕਲਮ ਸਾਣ ਤੇ ਲਾ ਕੇ ਮੈਂ
ਵੱਡ ਕੱਲ੍ਹੀ ਕੱਲ੍ਹੀ ਨਾੜ ਦਿਆਂ
ਕੀ ਜਹਿਰ ਉਬੱਲਦਾ ਨਜਮਾਂ ਦਾ
ਬਸ ਤੇਰੀ ਖਾਤਰ ਕਾੜ੍ਹ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਮੈਂ ਸਾਰੇ ਵਰਕੇ ਪਾੜ ਦਿਆ
ਹੱਡੀਆਂ ਦੀ ਮੈਂ ਧੂਣੀਂ ਲਾ ਕੇ
ਓਸ ‘ਚ’ ਸਾਰੇ ਸਾੜ ਦਿਆਂ
ਪਾਗਲ ਜੱਗੀ
ਨੰਬਰ- 9988211861