India News

ਆਧਾਰ ਕਾਰਡ ਦਾ ਪਤਾ ਬਦਲਣਾ ਹੋਇਆ ਆਸਾਨ

ਨਵੀਂ ਦਿੱਲੀ:– ਆਧਾਰ ਕਾਰਡ ਹਰੇਕ ਨਾਗਰਿਕ ਦੀ ਇੱਕ ਮਹੱਤਵਪੂਰਣ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਭਾਰਤੀ ਨਾਗਰਿਕ ਦਾ ਪਛਾਣ ਪੱਤਰ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਹੁਣ ਲਾਜ਼ਮੀ ਦਸਤਾਵੇਜ਼ ਬਣ ਗਿਆ ਹੈ। ਇਸ ਲਈ ਸਰਕਾਰ ਨੇ ਆਧਾਰ ‘ਚ ਜ਼ਰੂਰੀ ਜਾਣਕਾਰੀ ‘ਚ ਬਦਲਾਅ ਅਤੇ ਹੋਰ ਸਹੂਲਤਾਂ ਨੂੰ ਆਸਾਨ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਹੁਣ ਜੇਕਰ ਤੁਹਾਡੇ ਆਧਾਰ ‘ਚ ਪਤਾ ਤੁਹਾਡੇ ਜਨਮ ਸਥਾਨ ਦਾ ਹੈ ਅਤੇ ਤੁਸੀਂ ਕੰਮਕਾਜ, ਨੌਕਰੀ ਜਾਂ ਪੜ੍ਹਾਈ ਲਈ ਕਿਸੇ ਹੋਰ ਸਥਾਨ ‘ਤੇ ਰਹਿ ਰਹੇ ਹੋ ਤਾਂ ਹੁਣ ਤੁਸੀਂ ਆਧਾਰ ਕਾਰਡ ‘ਚ ਦਿੱਤਾ ਹੋਇਆ ਪਤਾ ਅਸਾਨੀ ਨਾਲ ਬਦਲ ਸਕਦੇ ਹੋ। ਕੱਲ੍ਹ ਨੂੰ ਜਾਰੀ ਸੂਚਨਾ ਨਾਲ ਕਰੋੜਾਂ ਨਾਗਰਿਕਾਂ ਨੂੰ ਰਾਹਤ ਮਿਲੀ ਹੈ। ਇਸਦੇ ਮੁਤਾਬਕ ਹੁਣ ਆਧਾਰ ‘ਤੇ ਦਰਜ ਪਤਾ ਅਸਾਨੀ ਨਾਲ ਬਦਲਿਆ ਜਾ ਸਕੇਗਾ। ਸਰਕਾਰ ਨੇ ਪ੍ਰਵਾਸੀਆਂ ਲਈ ਸਵੈ-ਘੋਸ਼ਣਾ ਦੇ ਜ਼ਰੀਏ ਆਧਾਰ ਦਾ ਪਤਾ ਬਦਲਣ ਦੀ ਆਗਿਆ ਦਿੱਤੀ ਹੈ। ਜਿਹੜੇ ਲੋਕ ਕੇਵਾਈਸੀ ਲਈ ਆਧਾਰ ਨੰਬਰ ਦੇ ਰਹੇ ਹਨ ਪਰ ਪਤਾ ਕਿਸੇ ਹੋਰ ਸਥਾਨ ਦਾ ਦੇਣਾ ਚਾਹੁੰਦੇ ਹਨ(ਜਿਹੜਾ ਕਿ ਆਧਾਰ ਕਾਰਡ ਦੇ ਲਿਖੇ ਪਤੇ ਤੋਂ ਵੱਖ ਹੈ) ਹੁਣ ਉਨ੍ਹਾਂ ਲਈ ਅਸਾਨੀ ਹੋਵੇਗੀ ਕਿਉਂਕਿ ਉਹ ਸਵੈ-ਘੋਸ਼ਿਤ ਪਤਾ ਦੇ ਸਕਦੇ ਹਨ।

Leave a Reply

Your email address will not be published. Required fields are marked *

Back to top button