District NewsMalout News

ਗੁਰੂ ਰਾਮਦਾਸ ਕਾਲਜ ਆਫ ਫਾਰਮੇਸੀ ਥੇਹੜੀ (ਮਲੋਟ) ਵਿਖੇ 17 ਅਕਤੂਬਰ ਤੋਂ 21 ਅਕਤੂਬਰ 2022 ਤੱਕ ਮਨਾਇਆ ਗਿਆ ਫਾਰਮੇਸੀ ਵੀਕ

ਮਲੋਟ: ਗੁਰੂ ਰਾਮਦਾਸ ਕਾਲਜ ਆਫ ਫਾਰਮੇਸੀ ਥੇਹੜੀ (ਮਲੋਟ) ਵਿੱਚ ਫਾਰਮੈਂਸੀ ਵੀਕ 17 ਅਕਤੂਬਰ ਤੋਂ 21 ਅਕਤੂਬਰ 2022 ਤੱਕ ਮਨਾਇਆ ਗਿਆ। ਇਸ ਮੌਕੇ ਪਹਿਲੇ ਦਿਨ ਇੰਟਰ ਕਾਲਜ ਕੁਇਜ਼, ਡਿਬੇਟ ਤੇ ਪੋਸਟਰ ਪ੍ਰੈਜਨਟੇਸ਼ਨ ਕਰਵਾਈ ਗਈ। ਦੂਜੇ ਦਿਨ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਫਰੈਸ਼ਰ ਪਾਰਟੀ ਆਯੋਜਿਤ ਕੀਤੀ ਗਈ। ਇਸ ਦੌਰਾਨ ਚੇਅਰਮੈਨ ਮਨਪ੍ਰੀਤ ਸਿੰਘ, ਪ੍ਰਿੰਸੀਪਲ ਬਲਜੀਤ ਖੁਰਾਣਾ ਤੇ ਸੈਕਰੇਟਰੀ ਸੁਰਿੰਦਰ ਪਾਲ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਤੀਸਰੇ ਦਿਨ ਵਨ ਡੇਅ ਨੈਸ਼ਨਲ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਸ ਮੌਕੇ ਡਰੱਗ ਕੰਟਰੋਲ ਅਫ਼ਸਰ ਮਿਸ ਹਰੀਤਾ ਬਾਂਸਲ ਸਪੀਕਰ ਡਾ. ਵਿਜੈ ਬਾਂਸਲ, ਡਾ. ਸੰਦੀਪ ਗੋਇਲ ਅਤੇ ਡਾ. ਉਮੇਸ਼ ਗਰਗ ਨੂੰ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਡਾ. ਅਸ਼ੋਕ, ਡਾ. ਗੋਤਮ ਕਾਮਰਾ, ਡਾ. ਰਵੀ ਸਾਬਰਾ, ਕੇਵਲ ਅਰੋੜਾ ਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਚੌਥੇ ਦਿਨ ਨੂੰ ਇੰਨਡੋਰ ਤੇ ਆਊਟਡੋਰ ਵੱਖ-ਵੱਖ ਗੇਮਾਂ ਦਾ ਆਯੋਜਨ ਕੀਤਾ ਗਿਆ। ਪੰਜਵੇਂ ਦਿਨ ਨੂੰ ਸ਼ੁਕਰਾਨੇ ਵਜੋਂ ‘ਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਗੁਰੂ ਕਾ ਲੰਗਰ ਦਾ ਆਯੋਜਨ ਕੀਤਾ ਗਿਆ।

Author: Malout Live

Leave a Reply

Your email address will not be published. Required fields are marked *

Back to top button