District NewsMalout News

ਰੇਲ ਮੁਸਾਫ਼ਿਰਾਂ ਲਈ ਅਹਿਮ ਖ਼ਬਰ, ਹੁਣ ਜਨਰਲ ਡੱਬਿਆਂ ਲਈ ਨਹੀਂ ਕਰਵਾਉਣੀ ਪਏਗੀ ਰਿਜ਼ਰਵੇਸ਼ਨ

ਮਲੋਟ:- ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ। ਭਾਰਤੀ ਰੇਲਵੇ ਨੇ ਬੀਤੇ ਦਿਨ ਮੇਲ ਤੇ ਐਕਸਪ੍ਰੈੱਸ ਟ੍ਰੇਨਾਂ ਵਿੱਚ ਜਨਰਲ ਡੱਬਿਆਂ ਵਿੱਚ ਰਿਜ਼ਰਵੇਸ਼ਨ ਯਾਤਰੀ ਸੇਵਾਵਾਂ ਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ। ਕੋਰੋਨਾ ਤੋਂ ਬਾਅਦ ਗੈਰ-ਰਿਜ਼ਰਵੇਸ਼ਨ ਵਾਲੇ ਡੱਬਿਆਂ ਲਈ ਵੀ ਰਿਜ਼ਰਵੇਸ਼ਨ ਕਰਵਾਉਣੀ ਪੈਂਦੀ ਸੀ। ਜਿਵੇਂ ਹੀ ਮਹਾਂਮਾਰੀ ਫੈਲੀ, ਰੇਲਵੇ ਨੇ ਭੀੜ ਤੋਂ ਬਚਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਸਿਰਫ਼ ਰਿਜ਼ਰਵੇਸ਼ਨ ਟਿਕਟ ਵਾਲੇ ਯਾਤਰੀਆਂ ਨੂੰ ਜਨਰਲ ਡੱਬਿਆਂ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਸੀ। ਰੇਲਵੇ ਦਾ ਇਹ ਨਵਾਂ ਹੁਕਮ ਟ੍ਰੇਨ ਸੇਵਾਵਾਂ ਦੇ ਪੂਰੀ ਤਰ੍ਹਾਂ ਤੋਂ ਆਮ ਹੋਣ ਦਾ ਸੰਕੇਤ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਕਈ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ।

Leave a Reply

Your email address will not be published. Required fields are marked *

Back to top button