Malout News

ਵਿਜੀਲੈਂਸ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਦਾ ਸੁਪਰਡੈਂਟ 30 ਹਜ਼ਾਰ ਦੀ ਰਿਸ਼ਵਤ ਸਣੇ ਕਾਬੂ

ਬਠਿੰਡਾ:- ਬਠਿੰਡਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਲ ਸਪਲਾਈ ਸੈਨੀਟੇਸ਼ਨ ਦੇ ਸੁਪਰਡੈਂਟ ਨੂੰ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਸੁਪਰਡੈਂਟ ਦੀ ਪਛਾਣ ਉਮੇਸ਼ ਕੁਮਾਰ ਦੇ ਨਾਂ ‘ਤੇ ਹੋਈ ਹੈ, ਜਿਸ ਨੂੰ ਸ਼ਿਕਾਇਤ ਕਰਤਾ ਲਖਬੀਰ ਸਿੰਘ ਵਾਸੀ ਫਰੀਦਕੋਟ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਵਰਿੰਦਰ ਬਰਾੜ ਮੁਤਾਬਕ ਸ਼ਿਕਾਇਤ ਕਰਤਾ ਲਖਬੀਰ ਸਿੰਘ ਨੇ ਵਿਜੀਲੈਂਸ ਵਿਭਾਗ ‘ਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਲ ਸਪਲਾਈ ਸੈਨੀਟੇਸ਼ਨ ‘ਚ ਉਸ ਨੇ 9 ਵਾਟਰ ਟੈਂਕਰ ਸਪਲਾਈ ਕੀਤੇ ਹਨ। ਇਸ ਦੇ ਬਿਲ ਪਾਸ ਕਰਵਾਉਣ ਨੂੰ ਲੈ ਕੇ ਸੁਪਰਡੈਂਟ ਉਮੇਸ਼ ਕੁਮਾਰ ਲਖਬੀਰ ਸਿੰਘ ਤੋਂ 35 ਹਜ਼ਾਰ ਦੀ ਮੰਗ ਕਰ ਰਿਹਾ ਸੀ। ਜਿਸ ਦੇ ਬਾਅਦ ਇਹ ਸੌਦਾ 30 ਹਜ਼ਾਰ ‘ਚ ਤੈਅ ਕੀਤਾ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਸੁਪਰਡੈਂਟ ਨੂੰ 30 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। ਸੁਪਰਡੈਂਟ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Back to top button