Mini Stories

ਕਵਿਤਾ: ਮਨੁੱਖ!!!

ਇੱਕ ਪਦਾਰਥਵਾਦੀ ਸੋਚ…
ਰਿਸ਼ਤੇ- ਨਾਤੇ,
ਸਾਕ-ਸੰਬੰਧੀ,
ਟੁੱਟਦੇ ਜਾਂਦੇ ,
ਚੀਜਾਂ, ਰੱਖੇ ਬੋਚ.
ਮਨੁੱਖ !
ਇੱਕ ਪਦਾਰਥਵਾਦੀ ਸੋਚ…..

ਮਨ ਆਤਮਾ ਟੁੱਟੇ ਫੁੱਟੇ,
ਦਿਨ -ਦਿਹਾੜੇ ਦੁਨੀਆਂ ਲੁੱਟੇ,
ਪੜੇ ਪੋਥੀਆਂ,
ਗੱਲਾਂ ਥੋਥੀਆਂ,
ਗੰਗਾ ਜਾਵੇਂ ,
ਜਾਵੇਂ ਮੱਕੇ
ਸਿੱਧੇ-ਸਿੱਧੇ,
ਖਾਂਵੇ ਧੱਕੇ,
ਕੱਚ ਦਾ ਗਮਲਾ,
ਸਾਂਭ ਸਾਂਭ ਰੱਖੇ,
ਆਉਣ ਨਾ ਦੇਵੇਂ ਖਰੋਚ!
ਮਨੁੱਖ !!!!
ਇੱਕ ਪਦਾਰਥਵਾਦੀ ਸੋਚ…..
ਇੰਦਰ ਘੇਈ
ਕੋਟਕਪੂਰਾ
9803337020

Leave a Reply

Your email address will not be published. Required fields are marked *

Back to top button