Malout News
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹੋਰ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਕੋਰੋਨਾ ਦੇ ਐਕਟਿਵ ਕੇਸ 16 ਹਨ। ਜੋ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਆਈਸੋਲੇਟ ਹਨ। ਜ਼ਿਲੇ ਨਾਲ ਸਬੰਧਿਤ ਇਕ ਵਿਅਕਤੀ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਅਧੀਨ ਸੀ ਨੂੰ ਵੀ ਅੱਜ ਛੁੱਟੀ ਮਿਲ ਗਈ, ਜਿਸ ਉਪਰੰਤ ਕੁੱਲ ਐਕਟਿਵ ਕੇਸ 16 ਰਹਿ ਗਏ। ਅੱਜ ਸਿਹਤ ਵਿਭਾਗ ਵਲੋਂ 74 ਹੋਰ ਸੈਂਪਲ ਟੈਸਟ ਹੋਣ ਲਈ ਭੇਜੇ ਗਏ ਹਨ।
ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ ਲਏ ਗਏ ਕੁੱਲ 1627 ਸੈਂਪਲਾਂ ‘ਚੋਂ 1467 ਸੈਂਪਲ ਨੈਗਟਿਵ ਅਤੇ 66 ਸੈਂਪਲ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ‘ਚੋਂ 49 ਮਰੀਜ਼ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਅਤੇ 1 ਮਰੀਜ਼ ਫਰੀਦਕੋਟ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਅੱਜ ਭੇਜੇ ਗਏ 74 ਸੈਂਪਲਾਂ ਸਮੇਤ ਹੁਣ ਕੁੱਲ 168 ਸੈਂਪਲਾਂ ਦੇ ਨਤੀਜੇ ਬਾਕੀ ਹਨ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆ 3 ਰਿਪੋਰਟਾਂ ਵਿਚ ਤਿੰਨੋਂ ਹੀ ਨੈਗੇਟਿਵ ਹਨ।