District NewsMalout News

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ ਹੋਈ

ਮਲੋਟ: ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਮੁਕਤਸਰ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੜ੍ਹਮੱਲੂ, ਤਹਿਸੀਲ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਅਤੇ ਸਟੇਟ ਬਾਡੀ ਜਗਸੀਰ ਸਿੰਘ ਸੁਖਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਾਰੇ ਨੰਬਰਦਾਰ ਸਹਿਬਾਨ ਵੱਲੋਂ ਸਾਰਿਆ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਅਤੇ ਮਲੋਟ ਹਲਕੇ ਵਿੱਚ ਨੰਬਰਦਾਰਾਂ ਨਾਲ ਸਰਕਾਰ ਜੋ ਧੱਕਾ ਕਰ ਰਹੀ ਹੈ, ਜਿਸ ਕਰਕੇ ਨੰਬਰਦਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਗਿਆ। ਜੇ ਸਰਕਾਰ ਇਸ ਗੱਲ ਤੋ ਬਾਜ ਨਾ ਆਈ ਤਾਂ ਮਲੋਟ ਹਲਕੇ ਵਿੱਚ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਇਸ ਮੌਕੇ ਨੰਬਰਦਾਰ ਯੂਨੀਅਨ ਨੇ ਫੈਸਲਾ ਕੀਤਾ ਕਿ 26 ਜਨਵਰੀ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਤਹਿਸੀਲਾਂ ਵਿੱਚੋਂ ਇੱਕ ਨੰਬਰਦਾਰ ਨੂੰ ਜ਼ਰੂਰ ਸਨਮਾਨਿਤ ਕੀਤਾ ਜਾਵੇ। ਇਸ ਮੀਟਿੰਗ ਵਿੱਚ ਜੱਦੀ ਪੁਸ਼ਤੀ, ਮਾਣ ਭੱਤੇ ਵਿੱਚ ਵਾਧਾ, ਟੋਲ ਟੈਕਸ ਮਾਫ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ, ਰਜਵੰਤ ਸੰਗਰਾਣਾ, ਭੁਪਿੰਦਰ ਸਿੰਘ ਬਾਜਾ ਮਰਾੜ੍ਹ, ਦਰਸ਼ਨ ਸਿੰਘ ਬਾਂਮ, ਪੋਹਲਾ ਸਿੰਘ ਪ੍ਰਧਾਨ, ਸੁਖਦੇਵ ਸਿੰਘ ਖੱਪਿਆਂਵਾਲੀ, ਜਲੌਰ ਸਿੰਘ ਨੰਦਗੜ੍ਹ, ਲਾਭ ਸਿੰਘ ਛੱਤੇਆਣਾ, ਜਗਪਾਲ ਸਿੰਘ ਝੋਰੜ, ਬੋਹੜ ਸਿੰਘ ਰਾਮਗੜ, ਤੇਜਿੰਦਰ ਸਿੰਘ ਸ਼ੇਰੇਵਾਲਾ, ਸਰਦੇਵ ਸਿੰਘ ਗੰਧੜ, ਬਲਵਿੰਦਰ ਸਿੰਘ ਭਲਾਈਆਣਾ, ਬੂਟਾ ਸਿੰਘ ਸਾਹਿਬ ਚੰਦ, ਬਲਦੇਵ ਸਿੰਘ ਕੋਟਲੀ ਸੰਘਰ, ਕੁਲਵਿੰਦਰ ਸਿੰਘ ਮਹਾਂਬੱਧਰ,ਵਿਜੈ ਕੁਮਾਰ ਕੋਟਭਾਈ, ਵੀਰ ਸਿੰਘ ਗੂੜ੍ਹੀ ਸੰਘਰ ਅਤੇ ਗੁਰਜੀਤ ਸਿੰਘ ਕੋਟਲੀ ਅਬਲੂ ਹਾਜ਼ਿਰ ਸਨ।

Author: Malout Live

Back to top button