District NewsMalout NewsPunjab

ਪੰਜਾਬ ਸਰਕਾਰ ਵੱਲੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 2-2 ਹਜ਼ਾਰ ਰੁਪਏ ਦੇਣ ਦਾ ਐਲਾਨ

Punjab Budget 2022:- ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟਾਰਟਅਪ ਪ੍ਰੋਗਰਾਮ ਤਹਿਤ ਹਰ ਵਿਦਿਆਰਥੀ ਨੂੰ 2000 ਰੁਪਏ ਦਿੱਤੇ ਜਾਣਗੇ। ਇਸ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਸਰਕਾਰੀ ਸਕੂਲ ਲਈ 123 ਕਰੋੜ ਰੁਪਏ ਰੱਖੇ ਹਨ। ਦੇਸ਼ ਤੇ ਬਾਹਰਲੇ ਦੇਸ਼ਾਂ ਤੋਂ ਸਕੂਲਾਂ ਦੇ ਅਧਿਆਪਕਾਂ ਦੀ ਸਿਖਲਾਈ ਲਈ 30 ਕਰੋੜ ਰੁਪਏ ਰੱਖੇ ਹਨ। ਸਕੂਲ ਆਫ ਐਮਨੇਸ਼ੀਆ ਤਹਿਤ 100 ਸਕੂਲਾਂ ਨੂੰ ਵਿਕਸਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਚੰਗੀਆਂ ਸਹੂਲਤਾਂ ਹੋਣਗੀਆਂ। ਇਸ ਲਈ 200 ਕਰੋੜ ਰੁਪਏ ਰੱਖੇ ਹਨ। 500 ਸਰਕਾਰੀ ਸਕੂਲ ਡਿਜੀਟਲ ਹੋਣਗੇ ਜਿਸ ਲਈ 40 ਕਰੋੜ ਰੁਪਏ ਰੱਖੇ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ 2022-23 ਲਈ 1,55,860 ਕਰੋੜ ਦਾ ਬਜਟ ਹੈ। ਇਹ 2021-22 ਦੇ ਅਨੁਮਾਨ ਤੋਂ 14.20% ਵੱਧ ਹੈ। ਉਨ੍ਹਾਂ ਦੱਸਿਆ ਕਿ 1,07,932 ਮਾਲੀਆ ਦੇ ਖਰਚੇ ਦਾ ਅੰਦਾਜ਼ਾ ਹੈ। ਸਿੱਖਿਆ ਲਈ 16.27% ਬਜਟ ਹੈ। ਤਕਨੀਕੀ ਸਿੱਖਿਆ ਦੇ ਬਜਟ ਵਿੱਚ 47.84% ਵਾਧਾ ਕੀਤਾ ਹੈ। ਮੈਡੀਕਲ ਵਿੱਚ 56.60% ਬਜਟ ਵਾਧਾ ਹੈ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਤੀ ਵਰ੍ਹੇ 2022-23 ਲਈ ਪਲੇਠਾ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਵਿੱਚ ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹ ਦਿੱਤੀ ਗਈ ਹੈ।

 

Author: Malout Live

Leave a Reply

Your email address will not be published. Required fields are marked *

Back to top button