Malout News

ਗੁਰੂ ਨਾਨਕ ਕਾਲਜ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ

ਮੰਡੀ ਕਿੱਲਿਆਂਵਾਲੀ:- ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਲੋਂ ਨੇੜਲੇ ਫਤੂਹੀਵਾਲਾ ਵਿਖੇ ਲਗਾਏ ਸੱਤ ਰੋਜ਼ਾ ਐੱਨ . ਐੱਸ . ਐੱਸ . ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਵਲੋਂ ਪਿੰਡ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਸਰਪੰਚ ਮਨਦੀਪ ਸਿੰਘ ਨੇ ਹਰੀ ਝੰਡੀ ਦੇ ਕੇ ਵਲੰਟੀਅਰਾਂ ਨੂੰ ਪਿੰਡ ‘ ਚ ਜਾਗਰੂਕਤਾ ਰੈਲੀ ਲਈ ਰਵਾਨਾ ਕੀਤਾ। ਸਰਪੰਚ ਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਨਸ਼ਿਆਂ ਨੂੰ ਸਮਾਜ ਦਾ ਸਭ ਤੋਂ ਕੋਹੜ ਦੱਸਦੇ ਕਿਹਾ ਕਿ ਇਹ ਅਲਾਮਤ ਸਮਾਜ ਦੇ ਭਵਿੱਖ ਨੂੰ ਖੋਖਲਾ ਕਰ ਰਹੀ ਹੈ। ਇਸਦੇ ਖ਼ਾਤਮੇ ਲਈ ਸਮੂਹਿਕ ਏਕੇ ਦੀ ਬੇਹੱਦ ਜ਼ਰੂਰਤ ਹੈ। ਇਸ ਮੌਕੇ ਵਲੰਟੀਅਰਾਂ ਦੁਆਰਾ ‘ ਨਸ਼ੇ ਤਿਆਗੋ – ਹੁਣ ਤਾਂ ਜਾਗੋ , ‘ ਨਸ਼ੇ ਨਾਲ ਯਾਰੀ – ਮੌਤ ਦੀ ਤਿਆਰੀ ‘ ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ ‘ ਆਦਿ ਨਾਅਰੇ ਲਗਾਉਂਦੇ ਸਮੁੱਚੇ ਫਤੂਹੀਵਾਲਾ ‘ ਚ ਰੈਲੀ ਕੱਢੀ ਪਿੰਸੀਪਲ ਡਾ . ਸੁਰਿੰਦਰ ਸਿੰਘ ਠਾਕੁਰ ਨੇ ਸਰਪੰਚ ਮਨਦੀਪ ਸਿੰਘ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਰੈਲੀ ਦੀ ਅਗਵਾਈ ਪ੍ਰੋਗਰਾਮ ਅਫ਼ਸਰ ਗੁਰਮਿੰਦਰਜੀਤ ਕੌਰ ਤੇ ਸਹਾਇਕ ਅਸ਼ੀਸ਼ ਬਾਘਲਾ ਨੇ ਕੀਤੀ।

Leave a Reply

Your email address will not be published. Required fields are marked *

Check Also
Close
Back to top button