Malout News

ਪ੍ਰਭਜੋਤ ਸਿੰਘ ਨੇ 28 ਸੂਬਿਆਂ ਦੇ ਵਿੱਚ ਹੋਏ ਕਿੱਕ ਬਾਕਸਿੰਗ WAKO ਸੀਨੀਅਰ ਨੈਸ਼ਨਲਜ਼ ਮੁਕਾਬਲੇ ‘ਚ ਜਿੱਤਿਆ ਗੋਲਡ ਮੈਡਲ

ਮਲੋਟ:- ਮਲੋਟ ਦੇ ਪ੍ਰਭਜੋਤ ਸਿੰਘ ਨੇ ਐਮ.ਡੀ.ਯੂ (ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ) ਰੋਹਤਕ ਵਿਚ ਆਯੋਜਿਤ 18 ਤੋਂ 21 ਜੁਲਾਈ 2019 ਨੂੰ ਹੋਏ ਕਿੱਕ ਬਾਕਸਿੰਗ WAKO (ਵਿਸ਼ਵ ਐਸੋਸੀਏਸ਼ਨ ਆਫ਼ ਕਿੱਕਬਾਕਸਿੰਗ ਔਰਗਨਾਈਜ਼ੇਸ਼ਨਜ਼) ਸੀਨੀਅਰ ਨੈਸ਼ਨਲਜ਼ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਿਲ ਕਰ ਕੇ ਮਲੋਟ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਆਕਾਸ਼ ਨੇ ਵੀ ਟੂਰਨਾਮੈਂਟ ਵਿੱਚ ਬ੍ਰੋਨਜ਼ ਮੈਡਲ ਪ੍ਰਾਪਤ ਕੀਤਾ ਹੈ। ਇਹ WAKO ਇੰਡੀਆ ਕਿੱਕਬਾਕਸਿੰਗ ਫੈਡਰੇਸ਼ਨ ਦੀ ਅਧਿਕਾਰਤ ਸੀਨੀਅਰ ਕੌਮੀ ਕਿੱਕਬਾਕਸਿੰਗ ਚੈਂਪੀਅਨਸ਼ਿਪ ਹੈ । ਇਸ ਚੈਂਪੀਅਨਸ਼ਿਪ ਵਿੱਚ 28 ਸੂਬਿਆਂ ਦੇ ਪ੍ਰਤੀਭਾਗੀਆਂ ਨੇ ਇਕ ਦੂਜੇ ਨਾਲ ਮੁਕਾਬਲਾ ਕੀਤਾ। ਜਿਸ ਵਿੱਚ ਮਲੋਟ ਦੇ ਪ੍ਰਭਜੋਤ ਸਿੰਘ ਨੇਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ ਅਤੇ ਆਕਾਸ਼ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ ।

Leave a Reply

Your email address will not be published. Required fields are marked *

Back to top button