Malout News

ਮਲੋਟ ਬਠਿੰਡਾ ਰੋਡ ਤੇ ਭਿਆਨਕ ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਹੋਈ ਮੌਤ

ਮਲੋਟ:- ਮਲੋਟ-ਬਠਿੰਡਾ ਰੋਡ ਤੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਮੌਤ ਹੋ ਗਈ। ਦੁਪਹਿਰ ਕਰੀਬ 2:30 ਵਜੇ ਇਕ ਹੀਰੋ ਮੋਟਰਸਾਈਕਲ (ਨੰਬਰ ਪੀ.ਬੀ. 53 ਬੀ 0748) ਸਵਾਰ ਵਿਅਕਤੀ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 11 ਪਟੇਲ ਨਗਰ ਮਲੋਟ ਜੀ.ਟੀ. ਰੋਡ ਮਲੋਟ ‘ਤੇ ਭਾਰਤੀ ਜੀਵਨ ਬੀਮਾ ਨਿਗਮ ਦਫ਼ਤਰ ਦੇ ਸਾਹਮਣੇ ਸੜਕ ਪਾਰ ਕਰ ਰਿਹਾ ਸੀ ਤਾਂ ਬੱਸ ਅੱਡੇ ਵਲੋਂ ਆ ਰਹੇ ਇਕ ਟਰਾਲੇ ਨੰ: ਪੀ.ਬੀ. 05 ਡਬਲਯੂ 8844 ਨਾਲ ਟਕਰਾ ਗਿਆ। ਟੱਕਰ ਉਪਰੰਤ ਮੋਟਰਸਾਈਕਲ ਨਾਲ ਘਸੜਦਾ ਹੋਇਆ ਕਰੀਬ 50 ਮੀਟਰ ਅੱਗੇ ਚਲਾ ਗਿਆ, ਪਰ ਜੋਗਿੰਦਰ ਸਿੰਘ ਦੀ ਹੇਠਾਂ ਆਉਣ ਕਾਰਨ ਦਫ਼ਤਰ ਦੇ ਸਾਹਮਣੇ ਸੜਕ ‘ਤੇ ਮੌਕੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਐੱਸ.ਐੱਚ.ਓ. ਸਿਟੀ ਮਲੋਟ ਜਸਬੀਰ ਸਿੰਘ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਲੋਟ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਵੱਲੋਂ ਟਰਾਲੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

Back to top button