District NewsMalout News

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜੇ ਮੌਕੇ ਪ੍ਰਭਾਤ ਫੇਰੀ ਦਾ ਨਵੀਂ ਫਿਟਨੈੱਸ ਕਲੱਬ ਨੇ ਕੀਤਾ ਸਵਾਗਤ

ਮਲੋੇਟ: ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਲੋਟ ਸ਼ਹਿਰ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਸਵੇਰੇ ਨਵੀ ਫਿਟਨੈੱਸ ਕਲੱਬ ਨੇੜੇ ਚਾਰ ਖੰਬਾ ਚੌਂਕ ਤੇ ਪਹੁੰਚੀ, ਜਿੱਥੇ ਇਸ ਪ੍ਰਭਾਤ ਫੇਰੀ ਦਾ ਨਵੀਂ ਫਿਟਨਸ ਕਲੱਬ ਦੇ ਸਤੀਸ਼ ਕੁਮਾਰ ਦੇ ਪੂਰੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਭਾਤ ਫੇਰੀ ਨਾਲ ਆਈ ਹੋਈ ਸੰਗਤਾਂ ਲਈ ਦੁੱਧ, ਕੇਲੇ, ਬਰੈੱਡ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਪ੍ਰਧਾਨ ਪ੍ਰਵੀਨ ਕੁਮਾਰ ਵੱਲੋਂ ਨਵੀਂ ਫਿਟਨੈੱਸ ਕਲੱਬ ਦੇ ਸਤੀਸ਼ ਕੁਮਾਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਰੋਪਾ ਪਾ ਕੇ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਵਿਦਾਸ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਪਾਠੀ ਅਤੇ ਕੌਂਸਲਰ ਲੀਲੂ ਰਾਮ ਤੇ ਕਮੇਟੀ ਮੈਂਬਰ ਅਤੇ ਨਵੀਂ ਫਿਟਨੈੱਸ ਕਲੱਬ ਦੇ ਸਤੀਸ਼ ਕੁਮਾਰ, ਸ਼ੀਲਾ ਰਾਣੀ, ਡਾ. ਬੀ.ਆਰ ਅੰਬੇਦਕਰ ਬਲੱਡ ਡੋਨਰ ਕਲੱਬ ਯੂਥ ਪ੍ਰਧਾਨ ਨਵਦੀਪ ਕੁਮਾਰ, ਹਰੀਸ਼ ਕੁਮਾਰ, ਸੁਨੀਤਾ ਰਾਣੀ, ਮੁਕੇਸ਼ ਵਰਮਾ, ਦਿਨੇਸ਼ ਕੁਮਾਰ, ਰੋਹਿਤ ਵਰਮਾ, ਸਚਿਨ ਕੁਮਾਰ ਅਤੇ ਸੰਦੀਪ ਪੁਨੀਆ ਹਾਜ਼ਿਰ ਸਨ।

Author: Malout Live

Back to top button