Malout News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਮਨਾਇਆ ਹਫਤਾਵਾਰੀ ਸਵੱਛਤਾ ਪਖਵਾੜਾ

ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਇਕ ਸਤੰਬਰ ਤੋਂ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਹਫ਼ਤੇ ਦੀ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਨੇ ਦੱਸਿਆ ਕਿ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਸਰਿਤਾ ਰਾਣੀ ਅਤੇ ਸ. ਕੁਲਬੀਰ ਸਿੰਘ ਦੀ ਦੇਖ-ਰੇਖ ਵਿੱਚ ਗਤੀਵਿਧੀਆਂ ਬੜੇ ਹੀ ਸੁਚਾਰੂ ਰੂਪ ਵਿੱਚ ਚੱਲੀਆਂ। ਜਿਵੇਂ ਸਹੁੰ ਚੁੱਕਣਾ, ਸਵੱਛਤਾ ਜਾਗਰੂਕਤਾ ਦਿਵਸ, ਸਮਾਜ ਵਿੱਚ ਸਵੱਛਤਾ ਸੰਬੰਧੀ ਸੰਦੇਸ਼, ਸਕੂਲ ਨੂੰ ਹਰਿਆ-ਭਰਿਆ ਬਣਾਉਣਾ, ਸਵੱਛਤਾ ਸੰਬੰਧੀ ਲੇਖ ਅਤੇ ਪੋਸਟਰ ਬਣਾਉਣੇ ਆਦਿ । ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਰੂਪ ਵਿੱਚ ਟੀਮ ਨੂੰ ਸ਼ਾਬਾਸ਼ ਦਿੱਤੀ ਅਤੇ ਦੂਸਰੇ ਹਫ਼ਤੇ ਦੀਆਂ ਗਤੀਵਿਧੀਆਂ ਹੋਰ ਵਧੀਆ ਢੰਗ ਨਾਲ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ।

Author: Malout Live

Leave a Reply

Your email address will not be published. Required fields are marked *

Back to top button