India News

ਨਵਜੋਤ ਸਿੱਧੂ ਦੇ ਮੁੜ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਚੰਡੀਗੜ੍ਹ:-ਪਿਛਲੇ ਕਾਫੀ ਸਮੇਂ ਤੋਂ ਆਪਣੇ ਅੰਮ੍ਰਿਤਸਰ ਸਥਿਤ ਘਰ ‘ਚ ਰਹਿ ਰਹੇ ਨਵਜੋਤ ਸਿੰਘ ਸਿੱਧੂ ਫਿਰ ਚਰਚਾ ‘ਚ ਆ ਗਏ ਹਨ। ਨਵਜੋਤ ਸਿੱਧੂ ਦੇ ਮੁੜ ਤੋਂ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਸ ਦੇ ਸਬੰਧ ‘ਚ ਸਿੱਧੂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ। ਸਿੱਧੂ ਦੀ ਇਸ ਖਬਰ ਨੇ ਕਾਂਗਰਸ ਨੂੰ ਦੁਚਿੱਤੀ ‘ਚ ਪਾ ਦਿੱਤਾ ਹੈ। ਦੱਸ ਦੇਈਏ ਕਿ ਇਸ ਮੁਲਾਕਾਤ ਦੇ ਬਾਰੇ ਅਜੇ ਤੱਕ ਨਾ ਤਾਂ ਭਾਜਪਾ ਨੇ ਕੋਈ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਤਕਰਾਰ ਹੋਣ ਕਾਰਨ ਸਿੱਧੂ ਨੇ ਭਾਜਪਾ ਛੱਡੀ ਸੀ।

Leave a Reply

Your email address will not be published. Required fields are marked *

Back to top button