District NewsMalout News

ਨਗਰ ਕੌਂਸਲ ਦੀ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਏਜੰਡੇ

ਮਲੋਟ:- ਮਾਨਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਗਰ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਜਗਸੀਰ ਸਿੰਘ ਧਾਲੀਵਾਲ ਈ.ਓ ਦੁਆਰਾ ਸ਼ਹਿਰ ਸੰਬੰਧੀ ਤਿਆਰ ਕੀਤੇ ਗਏ ਏਜੰਡਿਆਂ ਤੇ ਸਹਿਮਤੀ ਬਣਾਉਂਦਿਆ ਅਤੇ ਸ਼ਹਿਰ ਦੇ ਬਾਕੀ ਰਹਿੰਦੇ ਕੰਮ ਜਲਦ ਨੇਪਰੇ ਚਾੜ੍ਹਨ ਦੇ ਲਈ ਵਿਚਾਰ ਚਰਚਾ ਕੀਤੀ ਗਈ।

ਇਸ ਦੌਰਾਨ ਡਾ. ਬਲਜੀਤ ਕੌਰ ਨੇ ਨਗਰ ਕੌਂਸਲ ਮਲੋਟ ਨੂੰ ਪੰਜਾਬ ਸਰਕਾਰ ਪਾਸੋਂ ਹਰ ਸੰਭਵ ਫੰਡ ਦਿਵਾਉਣ ਦਾ ਭਰੋਸਾ ਦਿੱਤਾ। ਪਿਛਲੇ ਤਕਰੀਬਨ 7-8 ਮਹੀਨਿਆਂ ਤੋਂ ਬਿਰਲਾ ਰੋਡ ਦੇ ਬੰਦ ਪਏ ਕੰਮ ਨੂੰ ਲੈ ਕੇ ਠੇਕੇਦਾਰ ਨੂੰ ਹਟਾ ਦਿੱਤਾ ਗਿਆ ਅਤੇ ਜਲਦ ਹੀ ਨਵਾਂ ਠੇਕੇਦਾਰ ਲਿਆ ਕੇ ਬਿਰਲਾ ਰੋਡ ਦਾ ਕੰਮ ਵੀ ਮੁਕੰਮਲ ਕਰਕੇ ਰੋਡ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਵੀਰ ਰਾਜਪਾਲ ਵਾਈਸ ਪ੍ਰਧਾਨ ਤੋਂ ਇਲਾਵਾ ਨਗਰ ਕੌਂਸਲ ਦੇ ਸਮੂਹ ਕਰਮਚਾਰੀ ਅਤੇ ਐੱਮ.ਸੀ ਸਾਹਿਬਾਨ ਵੀ ਹਾਜਿਰ ਸਨ।

Author: Malout Live

Leave a Reply

Your email address will not be published. Required fields are marked *

Back to top button