Malout News

ਐਪਲ ਇੰਟਰਨੈਸ਼ਨਲ ਸਕੂਲ, ਲੰਬੀ ਦੇ ਅਧਿਆਪਕ ਸ਼੍ਰੀ ਵਿਮਲ ਕੁਮਾਰ ਦਾ ਰਾਸ਼ਟਰੀ ਪੱਧਰ ਤੇ ਸਨਮਾਨ

ਮਲੋਟ:- ਸੈਂਟਰ ਆਫ ਐਜੂਕੇਸ਼ਨਲ ਡਿਵੈਲਪਮੈਂਟ ਸੰਸਥਾ, ਨਵੀਂ ਦਿੱਲੀ ਵੱਲੋਂ ਇੰਡੀਆ ਇੰਟਰ ਨੈਸ਼ਨਲ ਸੈਂਟਰ ਨਵੀਂ ਦਿੱਲੀ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਇੰਡੀਆ ਪ੍ਰੋਗਰੈਸਿਵ ਪ੍ਰਿੰਸੀਪਲ ਲੇਵਲ,ਇੰਨੋਵੇਟਿਵ ਟੀਚਰਸ ਅਤੇ ਕਰੇਟਿਵ ਟੀਚਰ ਨੂੰ ਨੈਸ਼ਨਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਸਰਦ ਯਾਦਵ (ਫਾਰਮਰ ਕੈਬਨਿਟ ਮੰਤਰੀ), ਡਾ.ਦੇਵ ਸਵਰੂਪ ( ਐਡੀਸ਼ਨਲ ਸੈਕੇਟਰੀ ਯੂ.ਜੀ.ਸੀ ਭਾਰਤ ਸਰਕਾਰ ) ਡਾ ਟੀ ਐੱਨ ਚਤੁਰਵੇਦੀ ( ਫਾਰਮਰ ਗਵਰਨਰ ਆਫ ਕਰਨਾਟਕ ਅਤੇ ਕੇਰਲਾ ਰਾਜ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਵਿੱਚ ਡਾ.ਦੇਵ ਅਰੋੜਾ ( ਐਸ. ਪੀ.ਏ.ਏ.ਇੰਡੀਆ) ਨੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਈ । ਡਾ.ਕੁਲਭੂਸ਼ਨ ਸ਼ਰਮਾ ( ਪ੍ਰੈਜ਼ੀਡੈਂਟ ਐੱਨ.ਆਈ.ਐਸ.ਏ ) ਡਾ. ਸੁਮਨ ਡੇਂਗਾ ( ਡਾਇਰੈਕਟਰ ਮੀਡੀਆ ਐੱਸ.ਪੀ.ਆਈ.ਸੀ.ਐਮ.ਏ.ਸੀ.ਏ.ਵਾਈ) ਪ੍ਰੋ. ਕਿਰਨ ਸੇਠ (ਪਦਮ ਸ਼੍ਰੀ ਐਵਾਰਡੀ) ਡਾ. ਡਬਲਯੂ ਸਲੇਵਮੂਰਤੀ( ਚਾਂਸਲਰ ਏ.ਐਮ.ਆਈ.ਟੀ.ਵਾਈ.ਯੂਨੀ. ਨੋਇਡਾ ) ਡਾ.ਵੀ.ਕੇ. ਸ਼੍ਰੀਵਾਸਤਵ ( ਮੇਂਬਰ ਐੱਨ.ਆਈ.ਟੀ.ਆਈ ਨੀਤੀ ਆਯੋਗ ਭਾਰਤ ਸਰਕਾਰ ) ਮਹੁੰਮਦ ਲਤੀਫ (ਚੇਅਰਮੈਨ ਐਮ.ਐਸ.ਅਜੂਕੇਸ਼ਨ, ਹੈਦਰਾਬਾਦ) ਨੇ ਸਪੀਕਰ ਦੇ ਰੂਪ ਵਿੱਚ ਮੁੱਖ ਭੂਮਿਕਾ ਅਦਾ ਕੀਤੀ । ਇਸ ਪ੍ਰੋਗਰਾਮ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੇ ਅਧਿਆਪਕ ਸ਼੍ਰੀ ਵਿਮਲ ਕੁਮਾਰ ਨੂੰ ਨੈਸ਼ਨਲ ਇੰਨੋਵੇਟਿਵ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਕੂਲ ਦੇ ਮੈਨੇਜਰ ਸ.ਹਰਪ੍ਰੀਤ ਸਿੰਘ ਪਰਮਾਰ, ਪ੍ਰਿੰਸੀਪਲ ਗਗਨਦੀਪ ਕੌਰ, ਵਾਈਸ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਅਤੇ ਸਮੂਹ ਸਟਾਫ ਵੱਲੋ ਉਹਨਾਂ ਨੂੰ ਨੈਸ਼ਨਲ ਇੰਨੋਵੇਟਿਵ ਟੀਚਰ ਅਵਾਰਡ ਪ੍ਰਾਪਤੀ ਲਈ ਬਹੁਤ ਬਹੁਤ ਵਧਾਈ ਦਿੱਤੀ ਗਈ|

Leave a Reply

Your email address will not be published. Required fields are marked *

Back to top button