PunjabTravel

ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ, ਨਹੀਂ ਤਾਂ ਭਰਨਾ ਪਵੇਗਾ ਜੁਰਮਾਨਾ

ਹੁਣ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ। ਜੇਕਰ ਤੁਸੀਂ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਵਧਦੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਕਾਰ ਵਿੱਚ ਸਾਰੇ ਲੋਕਾਂ ਲਈ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ। ਗਡਕਰੀ ਨੇ ਇੱਕ ਸਮਾਗਮ ਵਿੱਚ ਸਾਇਰਸ ਮਿਸਤਰੀ ਦੀ ਕਾਰ ਹਾਦਸੇ ਵਿੱਚ ਮੌਤ ਦਾ ਵੀ ਜ਼ਿਕਰ ਕੀਤਾ। ਗਡਕਰੀ ਨੇ ਸੀਟ ਬੈਲਟ ਨਾ ਪਹਿਨਣ ‘ਤੇ ਭਾਰੀ ਜੁਰਮਾਨੇ ਦੀ ਗੱਲ ਕਹੀ ਹੈ। ਸਰਕਾਰ ਅਗਲੇ ਤਿੰਨ ਦਿਨਾਂ ਵਿੱਚ ਆਪਣਾ ਹੁਕਮ ਜਾਰੀ ਕਰੇਗੀ। ਡਰਾਈਵਿੰਗ ਸੀਟ ‘ਤੇ ਬੈਠਾ ਵਿਅਕਤੀ ਪਹਿਲਾਂ ਵੀ ਸੀਟ ਬੈਲਟ ਲਾਉਂਦਾ ਸੀ ਪਰ ਹੁਣ ਪਿੱਛੇ ਬੈਠੇ ਵਿਅਕਤੀ ਨੂੰ ਵੀ ਇਸ ਨਿਯਮ ਦੀ ਪਾਲਣਾ ਕਰਨੀ ਪਵੇਗੀ। ਅਜਿਹੇ ‘ਚ ਜ਼ਿਆਦਾ ਸੁਰੱਖਿਆ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।ਇਹ ਫੈਂਸਲਾ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ ‘ਤੇ ਬੈਠੇ ਸੀ ਅਤੇ ਉਹਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਗਡਕਰੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਪਿਛਲੀ ਸੀਟ ‘ਤੇ ਸੀਟ ਬੈਲਟ ਪਹਿਨਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ। ਪਰ ਹੁਣ ਜੁਰਮਾਨਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ 2024 ਤੱਕ ਸੜਕ ਹਾਦਸਿਆਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਟੀਚਾ ਹੈ।

Author:- Malout Live

Leave a Reply

Your email address will not be published. Required fields are marked *

Back to top button