Technology

Samsung Galaxy S10 Lite ਭਾਰਤ ਵਿੱਚ ਜਲਦ ਹੀ ਹੋਵੇਗਾ ਲਾਂਚ,

ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਨਵੇਂ ਪ੍ਰੀਮੀਅਮ ਸਮਾਰਟਫੋਨ ਗਲੈਕਸੀ S10 Lite ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਫਲਿੱਪਕਾਰਟ ਨੇ ਇਸ ਫੋਨ ਦਾ ਟੀਜ਼ਰ ਵੀ ਜਾਰੀ ਕੀਤਾ ਹੈਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਫੋਨ 23 ਜਨਵਰੀ ਨੂੰ ਭਾਰਤ ਚ ਲਾਂਚ ਕੀਤਾ ਜਾਵੇਗਾ। ਹਾਸਲ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ਚ ਇਸ ਫੋਨ ਨੂੰ CES 2020 ‘ਚ ਲਾਂਚ ਕੀਤਾ ਸੀ। ਫੀਚਰਸ ਦੀ ਗੱਲ ਕਰੀਏ ਤਾਂ ਗਲੈਕਸੀ ਐਸ 10 ਲਾਈਟ ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ ਜੀਬੀ ਤੇ ਜੀਬੀ ਰੈਮ ਆਪਸ਼ਨ ਦੇ ਨਾਲ ਆਵੇਗਾ। ਦੋਵੇਂ ਵੇਰੀਐਂਟ 128 ਜੀਬੀ ਸਟੋਰੇਜ਼ ਨਾਲ ਲੈਸ ਹੋਣਗੇ। ਫੋਟੋਗ੍ਰਾਫੀ ਲਈ ਫੋਨ ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾਜਿਸ ਚ ਮੈਗਾਪਿਕਸਲ ਦਾ ਮੈਕਰੋ ਸੈਂਸਰ, 48 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਤੇ 12 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਹੋਵੇਗਾ। ਇਸ ਤੋਂ ਇਲਾਵਾ ਇਸ ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ।ਫਲਿੱਪਕਾਰਟ ਤੇ ਗਲੈਕਸੀ ਨੋਟ 10 ਲਾਈਟ ਨੂੰ ਗਲੈਕਸੀ ਐਸ 10 ਲਾਈਟ ਦੇ ਨਾਲ ਲਾਂਚ ਕੀਤਾ ਜਾਵੇਗਾ। ਨਵੀਂ ਗਲੈਕਸੀ ਨੋਟ 10 ਲਾਈਟ ਚ 6.7 ਇੰਚ ਦੀ ਸੁਪਰ AMOLED ਫੁੱਲ ਐਚਡੀਇਨਫਿਨਿਟੀਓ ਡਿਸਪਲੇਅ ਮਿਲੇਗੀ। ਪ੍ਰਫਾਮੈਂਸ ਲਈ ਇਸ ਚ ਆਕਟਾਕੋਰ Exynos 8895 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਫੋਨ ਜੀਬੀ ਅਤੇ ਜੀਬੀ ਰੈਮ ਵਿਕਲਪਾਂ ਚ ਉਪਲੱਬਧ ਹੋਵੇਗਾ ਅਤੇ ਦੋਵੇਂ ਵੇਰੀਐਂਟ ਚ 128 ਜੀਬੀ ਇੰਟਰਨਲ ਸਟੋਰੇਜ ਨਾਲ ਲੈਸ ਹੋਵੇਗਾ। ਫੋਨ ਚ 4500mAh ਦੀ ਬੈਟਰੀ ਮਿਲੇਗੀ।

Leave a Reply

Your email address will not be published. Required fields are marked *

Back to top button