District NewsMalout News

ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਦੀ ਵਿਦਿਆਰਥਣ ਪ੍ਰਭਨੂਰ ਕੌਰ ਢਿੱਲੋਂ ਨੇ ਹਾਸਿਲ ਕੀਤਾ ਅੰਤਰਰਾਸ਼ਟਰੀ “ਗਲੋਬਲ ਚਾਈਲਡ ਪ੍ਰੋਡਿਜੀ ਅਵਾਰਡ”

ਮਲੋਟ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਪ੍ਰਭਨੂਰ ਕੌਰ ਢਿੱਲੋਂ ਨੇ ਬੀਤੇ ਦਿਨੀਂ ਅੰਤਰਰਾਸ਼ਟਰੀ ਪੱਧਰ ਤੇ “ਗਲੋਬਲ ਚਾਈਲਡ ਪ੍ਰੋਡਿਜੀ ਅਵਾਰਡ” ਆਪਣੇ ਨਾਮ ਕਰਕੇ ਸੰਸਾਰ ਦੇ ਟੌਪ 100 ਹੁਨਰਮੰਦ ਬੱਚਿਆਂ‌ ਵਿੱਚ ਆਪਣੀ ਜਗ੍ਹਾ ਬਣਾ ਕੇ ਆਪਣਾ, ਆਪਣੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ| ਇਸ ਅਵਾਰਡ ਲਈ ਪੂਰੇ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਰਜੀਆਂ ਭੇਜੀਆਂ ਗਈਆਂ ਸਨ ਜਿੰਨਾਂ ਵਿੱਚੋਂ ਪ੍ਰਭਨੂਰ ਦੀ ਉਸਦੇ ਗਿੱਧੇ ਅਤੇ ਭੰਗੜੇ ਦੇ ਬੇਮਿਸਾਲ ਹੁਨਰ, ਲਗਨ ਅਤੇ ਮਿਹਨਤ ਸਦਕਾ ਇਸ ਅਵਾਰਡ ਲਈ ਚੋਣ ਹੋਈ ਹੈ। ਵਰਨਣਯੋਗ ਹੈ ਕਿ

ਪ੍ਰਭਨੂਰ ਪਹਿਲਾਂ ਵੀ ਇਸ ਖੇਤਰ ਵਿੱਚ ਦੋ ਵਿਸ਼ਵ ਰਿਕਾਰਡ , ਨੈਸ਼ਨਲ ਅਵਾਰਡ ਅਤੇ ਕੁੱਲ 63 ਅਵਾਰਡ ਹਾਸਿਲ ਕਰਕੇ ਆਪਣੇ ਸਕੂਲ, ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਚੁੱਕੀ ਹੈ। ਪ੍ਰਭਨੂਰ ਦੇ ਮਾਤਾ-ਪਿਤਾ ਸ੍ਰ. ਗੁਰਦੀਪ ਸਿੰਘ ਢਿੱਲੋਂ ਅਤੇ ਜੁਪਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪਹਿਲੀ ਕਲਾਸ ਤੋਂ ਹੀ ਸਟੇਜ ਦੀਆਂ ਗਤੀਵਿਧੀਆਂ ਕਰਨ ਲੱਗੀ ਸੀ ਜਿਸਦੇ ਚਲਦਿਆਂ ਉਸਦਾ ਆਤਮ ਵਿਸ਼ਵਾਸ ਪ੍ਰਪੱਕ ਹੋਣ ਲੱਗਾ ਅਤੇ ਅੱਜ ਉਸਨੇ ਇਹ ਮੁਕਾਮ ਆਪਣੀ ਝੋਲੀ ਪਾਏ। ਉਹਨਾਂ ਬੱਚੀ ਅਤੇ ਉਸਦੇ ਮਾਤਾ-ਪਿਤਾ ਨੂੰ ਉਸਦੀਆਂ ਇਹਨਾਂ ਪ੍ਰਾਪਤੀਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਵਧਾਈ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਾਇਕ ਡਾਇਰੈਕਟਰ (ਸਕੂਲਜ਼) ਪ੍ਰੋ. ਅਮਨਪ੍ਰੀਤ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰਿੰਸੀਪਲ ਡਾ. ਮਨੋਰਮਾ ਸਮਾਘ ਨੇ ਪ੍ਰਭਨੂਰ ਦੀਆਂ ਇਹਨਾਂ ਬੇਮਿਸਾਲ ਪ੍ਰਾਪਤੀਆਂ ਤੋਂ ਖ਼ੁਸ਼ੀ ਪ੍ਰਗਟ ਕੀਤੀ ਅਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ।

Author : Malout Live

Leave a Reply

Your email address will not be published. Required fields are marked *

Back to top button