District NewsMalout News

ਨਿਊ ਕਿਸਾਨ ਟਰੈਕਟਰ-ਟਰਾਲੀ ਯੂਨੀਅਨ ਦਾ ਵਫ਼ਦ ਹਲਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਨੂੰ ਮਿਲਿਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਿਊ ਕਿਸਾਨ ਟਰੈਕਟਰ-ਟਰਾਲੀ ਯੂਨੀਅਨ ਦਾ ਵਫ਼ਦ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਿਲਿਆ ਤੇ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪਿਆ। ਵਫ਼ਦ ਵੱਲੋਂ ਟਰੈਕਟਰ ਟਰਾਲੀਆਂ ਦਾ ਕੰਮ ਬੰਦ ਹੋਣ ਸੰਬੰਧੀ ਵਿਧਾਇਕ ਕਾਕਾ ਬਰਾੜ ਨੂੰ ਜਾਣਕਾਰੀ ਦਿੱਤੀ ਗਈ, ਜਿਸ ‘ਤੇ ਹਲਕਾ ਵਿਧਾਇਕ ਨੇ ਵਫ਼ਦ ਦੀ ਮੁਸ਼ਕਿਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਨਾਲ ਰਾਬਤਾ ਕਾਇਮ ਕਰਕੇ

ਹਰ ਹਾਲਤ ‘ਚ ਜਲਦੀ ਹੀ ਢੋਆ-ਢੁਆਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਹੀਰਾ ਸਿੰਘ, ਮਿਠਨ ਲਾਲ ਮੋਤੀ, ਸੁਖਪ੍ਰੀਤ ਸਿੰਘ, ਬਲਕਰਨ ਸਿੰਘ, ਮਾਸਟਰ ਮੁਖ਼ਤਿਆਰ ਸਿੰਘ, ਰਾਹੁਲ ਬਜਾਜ, ਸਿਕੰਦਰ ਸਿੰਘ, ਕੌਰ ਸਿੰਘ, ਰਾਮ ਪ੍ਰਤਾਪ, ਬੀਰਾ ਸਿੰਘ ਸੁੱਖਾ, ਸਿਕੰਦਰ ਸਿੰਘ, ਹੈਪੀ ਸਿੰਘ, ਬਲਕਰਨ ਸਿੰਘ, ਗੁਰਜੰਟ ਸਿੰਘ ਅਤੇ ਯੂਨੀਅਨ ਦੇ ਹੋਰ ਮੈਂਬਰਾਂ ਤੋਂ ਇਲਾਵਾ ਇਨਸਾਫ਼ ਟੀਮ ਦੇ ਆਗੂ ਜਗਮੀਤ ਸਿੰਘ ਜੱਗਾ ਵੀ ਯੂਨੀਅਨ ਦੇ ਹੱਕ ‘ਚ ਵਫ਼ਦ ਨਾਲ ਹਾਜ਼ਿਰ ਸਨ।

Author: Malout Live

Back to top button