District NewsMalout News
ਮਲੋਟ ਵਿਕਾਸ ਮੰਚ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਸ਼ਹਿਰ ਦੇ ਇੰਨਾਂ ਕੰਮਾਂ ਸੰਬੰਧੀ ਕੀਤੀ ਗਈ ਚਰਚਾ
ਮਲੋਟ:- ਬੀਤੇ ਦਿਨ ਮਲੋਟ ਵਿਕਾਸ ਮੰਚ ਦੀ ਮੀਟਿੰਗ ਸ਼੍ਰੀ ਜਸਪਾਲ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਵਿਕਾਸ ਮੰਚ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਂਦੀ ਸੜਕ ਨੂੰ ਬਣਾਉਣ ਸੰਬੰਧੀ, ਸ਼ਹਿਰ ਵਿੱਚ ਨਾਜਾਇਜ ਕਬਜ਼ਿਆਂ ਅਤੇ
ਕੁਸ਼ਟ ਆਸ਼ਰਮ ਨੂੰ ਜਾਂਦਾ ਰਾਹ ਪੱਕਾ ਕਰਨ ਮੰਗ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਸੁਖਦੇਵ ਸਿੰਘ ਕੋਆਰਡੀਨੇਟਰ, ਸਰਪ੍ਰਸਤ ਦਰਸ਼ਨ ਲਾਲ ਕਾਂਸਲ, ਕੈਸ਼ੀਅਰ ਰਾਕੇਸ਼ ਕੁਮਾਰ ਜੈਨ, ਬਲਵੰਤ ਸਿੰਘ ਸੈਕਟਰੀ ਤੋਂ ਇਲਾਵਾ ਹੋਰ ਮੈਂਬਰ ਹਾਜ਼ਿਰ ਸਨ।