District NewsMalout News

ਪੁਲਿਸ ਨੇ ਮਲੋਟ ’ ਚ ਕੱਢਿਆ ਫਲੈਗ ਮਾਰਚ

ਮਲੋਟ:- ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋ ਨੇ ਦੱਸਿਆ ਕਿ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਪਿੱਛੋਂ 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਹੋਣਾ ਹੈ। ਪ੍ਰਸ਼ਾਸਨ ਨੇ ਨਤੀਜਿਆਂ ਦਾ ਕੰਮ ਅਮਨ-ਸ਼ਾਂਤੀ ਨਾਲ ਪੂਰਾ ਕਰਨ ਲਈ ਪੂਰੇ ਪ੍ਰਬੰਧ ਕਰ ਲਏ ਹਨ। ਇਸ ਸੰਬੰਧੀ ਬੀਤੇ ਦਿਨੀਂ ਮਲੋਟ ਪੁਲਿਸ ਨੇ ਫਲੈਗ ਮਾਰਚ ਕੱਢਿਆ। ਮਲੋਟ ਦੇ ਉਪ ਕਪਤਾਨ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਹ ਫਲੈਗ ਮਾਰਚ ਬਠਿੰਡਾ ਚੌਕ ਤੋਂ ਸ਼ੁਰੂ ਹੋ ਕੇ ਸਕਾਈ ਮਾਲ, ਪੁੱਡਾ, ਮਿਮਟ, ਮੇਨ ਬਾਜ਼ਾਰ ਅਤੇ ਦਾਨੇਵਾਲਾ ਸਮੇਤ ਸ਼ਹਿਰ ‘ਚ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ।

ਡੀ.ਐੱਸ.ਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੰਤਰਰਾਜੀ ਨਾਕਿਆਂ ਉਪਰ ਵੀ ਚੌਕਸੀ ਰੱਖੀ ਜਾ ਰਹੀ ਹੈ, ਤਾਂ ਜੋ ਗਲਤ ਅਨਸਰਾਂ ਵੱਲੋਂ ਸੰਭਾਵੀ ਘੁਸਪੈਠ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ, ਐੱਸ.ਐੱਚ.ਓ ਸਦਰ ਮਲੋਟ ਜਸਕਰਨਦੀਪ ਸਿੰਘ, ਐੱਸ.ਐੱਚ.ਓ.ਕਬਰਵਾਲਾ ਸੁਖਜਿੰਦਰ ਸਿੰਘ, ਐੱਸ.ਐੱਚ.ਓ.ਲੰਬੀ ਅਮਨਦੀਪ ਸਿੰਘ ਅਤੇ ਰੀਡਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਅਧਿਕਾਰੀ ਹਾਜ਼ਿਰ ਸਨ ।

Leave a Reply

Your email address will not be published. Required fields are marked *

Back to top button