District NewsMalout News
ਫੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਰਜਿਸਟਰੇਸ਼ਨ 30 ਅਗਸਤ ਤੱਕ- ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਸਵੀ ਅਤੇ 12ਵੀ ਪਾਸ ਉਮੀਦਵਾਰ ਲਈ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੋਜਵਾਨਾਂ ਲਈ ਫੌਜ ਦੀ ਭਰਤੀ ਖੁੱਲ ਗਈ ਹੈ ਜੋ ਕਿ 15 ਸਤੰਬਰ 2020 ਤੋਂ 24 ਸਤੰਬਰ 2020 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜਪੁਰ ਕੈਂਟ ਵਿਖੇ ਹੋਵੇਗੀ।
ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਰਜਿਸਟਰੇਸ਼ਨ ਜਰੂਰੀ ਹੈ ਜੋ ਕਿ www.joinindianarmy.nic.in
ਭਰਤੀ ਵਿੱਚ ਸੋਲਜਰ ਜਨਰਲ ਡਿਊਟੀ ਲਈ ਉਮਰ ਹੱਦ 171/2 ਸਾਲ ਤੋਂ 21 ਸਾਲ ਤੱਕ ਅਤੇ ਸੋਲਜਰ ਟੈਕਨੀਕਲ, ਸੋਲਜਰ ਨਰਸਿੰਗ ਅਸਿਸਟੈਂਟ ਤੇ ਸੋਲਜਰ ਕਲਰਕ ਅਤੇ ਸਟੋਰ ਕੀਪਰ ਲਈ ਉਮਰ ਹੱਦ 171/2 ਸਾਲ ਤੋਂ 23 ਸਾਲ ਤੱਕ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ-98885-62317, 75290-62317 ਉਪਰ ਸੰਪਰਕ ਕੀਤਾ ਜਾ ਸਕਦਾ ਹੈ।