India News

100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ

9 ਲੋਕਾਂ ਦੀ ਹੋਈ ਮੌਤ

ਕਜ਼ਾਖਿਸਤਾਨ ਦੇ ਅਲਮਾਟੀ ਸ਼ਹਿਰ ’ਚ ਇੱਕ ਹਵਾਈ ਹਾਦਸਾ ਵਾਪਰ ਗਿਆ ਹੈ। ਜਿੱਥੇ 100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੇ ਮਰਨ ਖ਼ਬਰ ਮਿਲੀ ਹੈ। ਇਹ ਜਹਾਜ਼ ਅਲਮਾਟੀ ਸ਼ਹਿਰ ਤੋਂ ਰਾਜਧਾਨੀ ਨੂਰ ਸੁਲਤਾਨ ਜਾ ਰਿਹਾ ਸੀ।ਜਦੋਂ ਇਹ ਜਹਾਜ਼ ਕਜ਼ਾਖਿਸਤਾਨ ਦੇ ਅਲਮਾਟੀ ਹਵਾਈ ਅੱਡੇ ਉੱਤੇ ਰਨਵੇਅ ਛੱਡ ਕੇ ਆਕਾਸ਼ ’ਚ ਤਾਰੀਆਂ ਲਾਉਣ ਦੇ ਜਤਨ ਕਰ ਰਿਹਾ ਸੀ ਤਾਂ ਇਸ ਦੌਰਾਨ ਇਹ ਹਾਦਸਾ ਵਾਪਰਿਆ ਗਿਆ। ਟੇਕ–ਆੰਫ਼ ਵੇਲੇ ਸਥਾਨਕ ਸਮੇਂ ਮੁਤਾਬਕ ਸਵੇਰੇ 7:22 ਵਜੇ ਹਵਾਈ ਜਹਾਜ਼ ਦਾ ਸੰਤੁਲਨ ਵਿਗੜ ਗਿਆ; ਜਿਸ ਤੋਂ ਬਾਅਦ ਇਹ ਜਹਾਜ਼ ਦੋ–ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ ਹੈ।  ਇਹ ਖ਼ਬਰ ਲਿਖੇ ਜਾਣ ਤੱਕ 9 ਵਿਅਕਤੀਆਂ ਦੇ ਮਰਨ ਦੀ ਗੱਲ ਦੱਸੀ ਗਈ ਸੀ।

Leave a Reply

Your email address will not be published. Required fields are marked *

Back to top button