District NewsMalout News

ਮਿਸ਼ਨ ਫਤਿਹ ਅਧੀਨ ਜਿਲ੍ਹਾ ਕੋਵਿਡ ਕੇਅਰ ਸੈਂਟਰ ਥੇਹੜੀ ਵਿੱਚੋਂ 5 ਮਰੀਜ਼ ਕੋਰੋਨਾ ਨੇ ਜਿੱਤ ਪ੍ਰਾਪਤ ਕਰਕੇੇ ਘਰ ਪਰਤਿਆ: ਡਾ ਸੁਨੀਲ ਬਾਂਸਲ

ਅੱਜ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 174 ਮਰੀਜ਼ ਸਿਹਤ ਯਾਬ ਹੋਏ

ਮਲੋਟ/ ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਸਦਕਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ 5 ਹੋਰ ਕੋਰੋਨਾ ਮਰੀਜ ਤੰਦਰੁਸਤ ਹੋ ਕੇ ਘਰ ਗਏ ਹਨ, ਜਿਨਾਂ 4 ਨੂੰ ਕੋਵਿਡ ਕੇਅਰ ਸੈਂਟਰ ਥੇੜੀ ਤੋ ਸਿਹਤ ਵਿਭਾਗ ਵਲੋ ਮਾਨ ਸਤਿਕਾਰ ਨਾਲ ਵਿਦਾ ਕੀਤਾ ਜ਼ੋ ਕਿ ਮਲੋਟ ਸ਼ਹਿਰ ਨਾਲ ਸਬੰਧਤ ਹਨ ਅਤੇ ਇਕ ਗਿੱਦੜਬਾਹਾ ਦਾ ਮਰੀਜ ਹੋਮ ਆਈਸੋਲੇਸ਼ਨ ਵਿੱਚੋ ਡਿਸਚਾਰਜ ਕੀਤਾ ਗਿਆ।ਇਹਨਾਂ ਸਾਰੇ ਮਰੀਜਾਂ ਵਲੋ ਉਨਾਂ ਦੀ ਦੇਖਭਾਲ ਕਰਨ ਵਾਲੇ ਸਿਹਤ ਸਟਾਫ ਦੀ ਪ੍ਰਸ਼ੰਸ਼ਾ ਕੀਤੀ। ਇਸ ਸਮੇ ਡਾ ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫਸਰ,ਡਾ ਪਰਦੀਪ ਸਿੰਘ,ਡਾ ਪੂਨਮ, ਡਾ ਪਾਰੁਲ, ਡਾ ਵਰੁਨ ਬਹਿਲ ,ਸੰਦੀਪ ਚੋਪੜਾ,ਪਰਮਿੰਦਰ ਕੋਰ ਕੋਂਸਲਰ ਹਾਜ਼ਰ ਸਨ ।


ਡਾ. ਸੁਨੀਲ ਬਾਂਸਲ ਇੰਚ: ਕੋਵਡ ਕੇਅਰ ਸੈਂਟਰ ਥੇਹੜੀ ਨੇ ਦੱਸਿਆ ਕਿ ਮਿਸ਼ਨ ਫਤਿਹ ਅਧੀਨ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੇ ਯਤਨਾਂ ਸਦਕਾ ਜਿਲ੍ਹਾ ਕੋਵਿਡ ਕੇਅਰ ਸੈਂਟਰ ਥੇਹੜੀ ਵਿੱਚੋਂ 4 ਮਰੀਜ਼ ਜਿਨਾ ਵਿਚੋ ਕੋਰੋਨਾ ਤੋਂ ਜਿੱਤ ਪ੍ਰਾਪਤ ਕਰਕੇੇ ਘਰ ਪਰਤਿਆ ਹੈ ਅਤੇ ਅੱਜ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ 174 ਮਰੀਜ਼ ਤੰਦਰੁਸਤ ਹੋਏ ਹਨ ਅਤੇ ਇੱਕ ਮਰੀਜ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਥੇਹੜੀ ਵਿੱਚ ਦਾਖਿਲ ਸਾਰੇ ਮਰੀਜ਼ ਤੰਦਰੁਸਤ ਹਨ ਅਤੇ ਆਸ ਕਰਦੇ ਹਾਂ ਕਿ ਉਹ ਵੀ ਜਲਦੀ ਠੀਕ ਹੋ ਕੇ ਘਰ ਚਲੇ ਜਾਣਗੇ। ਸਿਹਤ ਵਿਭਾਗ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਮਿਸ਼ਨ ਫਤਿਹ ਅਧੀਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਵਿਡ-19 ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੂਰੀ ਤਨ ਦੇਹੀ ਅਤੇ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਬੁਖਾਰ, ਖਾਂਸੀ, ਜੁਕਾਮ, ਗਲਾ ਖਰਾਬ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਜਾਂ ਨੇੜੇ ਦੀ ਸਿਹਤ ਸੰਸਥਾ  ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜ਼ੋ ਲੱਛਣ ਅਨੁਸਾਰ ਉਸ ਦੇ ਸੈਂਪਲ ਲੈ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।
ਉਹਨਾ ਦੱਸਿਆ ਕਿ ਕੋਰੋਨਾ ਦਾ ਟੈਸਟ ਸਾਰੇ ਸਰਕਾਰੀ  ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ ।  ਕੋਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ। ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨੀ ਚਾਹੀਦੀ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੱਥ ਨਾ ਮਿਲਾਉਣ, ਜੱਫੀ ਨਾ ਪਾਉਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ। ਖੰਘ ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਦੋ ਮੀਟਰ ਦੀ ਦੂਰੀ ਬਣਾ ਕੇ  ਰੱਖੀ ਜਾਵੇ। ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ, ਬਿਨ੍ਹਾਂ ਕੰਮ ਤੋਂ ਘਰ ਤੋਂ ਬਾਹਰ ਨਾ ਜਾਇਆ ਜਾਵੇ, ਜੇਕਰ ਕਿਸੇ ਜਰੂਰੀ ਕੰਮ ਲਈ ਜਾਣਾ ਵੀ ਹੈ ਤਾਂ ਮਾਸਕ ਪਹਿਣ ਕੇ ਜਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ।

Leave a Reply

Your email address will not be published. Required fields are marked *

Back to top button