Malout News

ਵਧੇਰੇ ਖੋਜ ਪੇਪਰਾਂ ਨਾਲ ਪ੍ਰੋ ਉੱਪਲ ਦਾ ਨਾਮ ਇੰਡੀਆ ਬੁਕ ਆਫ ਰਿਕਾਰਡ ਵਿਚ ਸ਼ਾਮਲ

ਮਲੋਟ (ਆਰਤੀ ਕਮਲ) : ਡੀ.ਏ.ਵੀ ਕਾਲਜ ਮਲੋਟ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਆਰ ਕੇ ਉੱਪਲ ਨੇ ਭਾਰਤੀ ਬੈਕਿੰਗ ਪ੍ਰਣਾਲੀ ਉੱਪਰ 300 ਤੋਂ ਵੱਧ ਖੋਜ ਪੇਪਰ ਲਿਖ ਕੇ ਬੈਕਿੰਗ ਪ੍ਰਣਾਲੀ ਨੂੰ ਸੁਧਾਰਨ ਵਿਚ ਅਹਿਮ ਯੋਗਦਾਨ ਪਾਇਆ ਹੈ । ਇਸ ਖੋਜ ਦੇ 251 ਪੇਪਰਾਂ ਦੀ ਚੋਣ ਇੰਡੀਆ ਬੁੱਕ ਆਫ ਰਿਕਾਰਡ ਨੇ ਕੀਤੀ ਹੈ ਅਤੇ ਪ੍ਰੋ ਉਪਲ ਦਾ ਨਾਮ ਆਪਣੀ ਕਿਤਾਬ ਵਿਚ ਨਾਮ ਦਰਜ ਕੀਤਾ ਹੈ ।

ਇਹ ਜਾਣਕਾਰੀ ਤੇ ਖੁਸ਼ੀ ਜਾਹਿਰ ਕਰਦਿਆਂ ਪ੍ਰੋ ਉਪਲ ਨੇ ਕਿਹਾ ਕਿ ਉਹ ਭਾਰਤੀ ਬੈਕਿੰਗ ਪ੍ਰਣਾਲੀ ਨੂੰ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਹਨ । ਉਹਨਾਂ ਦੱਸਿਆ ਕਿ ਉਹਨਾਂ ਦੇ 129 ਰਿਸਰਚ ਪੇਪਰ ਰਾਸ਼ਟਰੀ ਜਰਨਲ ਵਿਚ ਅਤੇ 122 ਅੰਤਰਰਾਸ਼ਟਰੀ ਜਰਨਲਾਂ ਵਿਚ ਛਪੇ ਹਨ । ਪ੍ਰੋ ਉਪਲ ਦੀ ਇਸ ਪ੍ਰਾਪਤੀ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਲਗਾਤਾਰ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਜਿਕਰਯੋਗ ਹੈ ਕਿ ਭਾਰਤੀ ਬੈਕਿੰਗ ਪ੍ਰਣਾਲੀ ਲਈ, ਖੋਜ ਕਰਨ ਵਾਲੇ ਵਿਦਿਆਰਥੀਆਂ ਲਈ, ਨੀਤੀਆਂ ਅਤੇ ਯੋਜਨਾਵਾਂ ਬਨਾਉਣ ਵਾਲਿਆਂ ਲਈ ਇਹ ਖੋਜ ਪੇਪਰ ਅਹਿਮ ਸਥਾਨ ਰੱਖਦੇ ਹਨ ।

Leave a Reply

Your email address will not be published. Required fields are marked *

Back to top button