Malout News

ਮਲੋਟ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ ਮੌਕੇ ਲਗਾਇਆ ਖੂਨਦਾਨ ਕੈਂਪ

ਮਲੋਟ:-  ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ ਵਲੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ ਤੇ ਸਿਵਲ ਹਸਪਤਾਲ ਮਲੋਟ ਬਲੱਡ ਬੈਂਕ ਵਿਚ ਕਰੀਬ 42 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਡਾ : ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ , ਪ੍ਰਿਤਪਾਲ ਸਿੰਘ ਗਿੱਲ ਸੈਕਟਰੀ ਮਾਰਕੀਟ ਕਮੇਟੀ ਗਿੱਦੜਬਾਹਾ , ਕੁਲਵਿੰਦਰ ਸਿੰਘ ਪੂਨੀਆ ਸਾਬਕਾ ਪ੍ਰਧਾਨ ਵਲੋਂ ਕਰਵਾਈ ਗਈ । ਡਾ : ਗਿੱਲ ਨੇ ਸੰਸਥਾ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ । ਖੂਨਦਾਨ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ ‘ ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਲੋੜਵੰਦ ਲੋਕਾਂ ਨੂੰ ਮੁਫ਼ਤ ਖੂਨ ਦਿੱਤਾ ਜਾਵੇਗਾ ਤੇ ਜ਼ਿਲ੍ਹੇ ਵਿਚ ਸਮਾਜ ਸੇਵੀ ਸੰਸਥਾਵਾਂ ਵਲੋਂ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਕੈਂਪ ‘ ਚ ਵਿਸ਼ੇਸ਼ ਤੌਰ ‘ ਤੇ ਨੌਜਵਾਨ ਅਤੇ ਔਰਤਾਂ ਨੇ ਵੀ ਖੂਨਦਾਨ ਕੀਤਾ। ਖੂਨ ਦਾਨ ਕਰਨ ਵਾਲਿਆਂ ਦੇ ਲੋੜੀਂਦੇ ਟੈੱਸਟ ਕਾਲਾ ਪੀਲੀਆ, ਟੀ ਬੀ , ਮਲੇਰੀਆ, ਟਾਇਫਾਈਡ ਆਦਿ ਮੁਫ਼ਤ ਕੀਤੇ ਗਏ । ਪ੍ਰਿਤਪਾਲ ਸਿੰਘ ਗਿੱਲ ਸੈਕਟਰੀ ਮਾਰਕੀਟ ਕਮੇਟੀ ਗਿੱਦੜਬਾਹਾ ਨੇ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਲੋੜਵੰਦ ਨੂੰ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ , ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸਵਰਨ ਸਿੰਘ , ਇਕਬਾਲ ਸਿੰਘ , ਅਵਤਾਰ ਸਿੰਘ ਬਰਾੜ , ਗੁਰਪ੍ਰੀਤ ਸਿੰਘ ਨੱਢਾ , ਗੁਰਚਰਨ ਸਿੰਘ ਸੋਨੀ , ਹਰਮੰਦਰ ਸਿੰਘ , ਕੁਲਜੀਤ ਸਿੰਘ , ਕੁਲਵੰਤ ਰਾਏ ਹਾਂਡਾ , ਮਾ : ਹਰਜਿੰਦਰ ਸਿੰਘ , ਮਾ : ਹਿੰਮਤ ਸਿੰਘ , ਹਰਭਜਨ ਸਿੰਘ , ਰਵਿੰਦਰ ਸਿੰਘ , ਕੁਲਦੀਪ ਸਿੰਘ , ਸੰਦੀਪ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button