District NewsMalout News
ਮਲੋਟ ਦੇ ਐੱਸ.ਡੀ.ਐੱਮ ਨੇ ਸਿਵਲ ਹਸਪਤਾਲ ਮਲੋਟ ਦਾ ਕੀਤਾ ਦੌਰਾ
ਮਲੋਟ:- ਮਲੋਟ ਦੇ ਨਵ-ਨਿਯੁਕਤ ਐੱਸ.ਡੀ.ਐੱਮ ਗਗਨਦੀਪ ਸਿੰਘ ਵੱਲੋਂ ਬੀਤੇ ਦਿਨੀਂ ਮਲੋਟ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲਚਾਲ ਪੁੱਛਦਿਆਂ ਉਹਨਾਂ ਨੂੰ ਇਲਾਜ ਦੌਰਾਨ ਦਵਾਈਆਂ ਸਮੇਤ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਿਆ ਅਤੇ
ਉਹਨਾਂ ਨੇ ਐੱਸ.ਐੱਮ.ਓ ਡਾ.ਸੁਨੀਲ ਬਾਂਸਲ ਨਾਲ ਹਸਪਤਾਲ ਸੰਬੰਧੀ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਹਸਪਤਾਲ ਦੀ ਨਵੀਂ ਇਮਾਰਤ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐੱਸ.ਐੱਮ.ਓ ਡਾ. ਸੁਨੀਲ ਬਾਂਸਲ, ਗਾਇਨੀ ਦੀ ਡਾ. ਕਾਮਨਾ ਜਿੰਦਲ, ਸਰਜਨ ਦੇ ਡਾ. ਵਿਕਾਸ ਬਾਂਸਲ ਅਤੇ ਈ.ਐੱਨ.ਟੀ ਦੇ ਡਾ. ਕੁਸ਼ਲਦੀਪ ਸਿੰਘ ਹਾਜ਼ਿਰ ਹੋਏ।
Author: Malout Live