District NewsMalout News

ਮਲੋਟ ਦੀ ਪ੍ਰੀਤਇੰਦਰ ਨੇ ਨੀਟ ਪ੍ਰੀਖਿਆ ਵਿੱਚ ਆਲ ਇੰਡੀਆ ਵਿੱਚੋਂ ਰੈਂਕ ਪ੍ਰਾਪਤ ਕਰਕੇ ਮਲੋਟ ਸ਼ਹਿਰ ਦਾ ਨਾਮ ਕੀਤਾ ਰੌਸ਼ਨ

ਮਲੋਟ : ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਵਾਸੀ ਸਰਦਾਰ ਜਗਵਿੰਦਰ ਸਿੰਘ ਅਤੇ ਸ਼੍ਰੀਮਤੀ ਰਜਿੰਦਰਪਾਲ ਕੌਰ ਦੀ ਸਪੁੱਤਰੀ ਪ੍ਰੀਤਇੰਦਰ ਕੌਰ ਨੇ ਨੀਟ ਪ੍ਰੀਖਿਆ 2024 ਵਿੱਚੋਂ 720 ਅੰਕਾਂ ਵਿੱਚੋਂ 705 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਵਿੱਚੋਂ 1189 ਰੈਂਕ ਹਾਸਲ ਕਰਕੇ ਮਲੋਟ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਪ੍ਰੀਤਇੰਦਰ ਦੀ ਇਸ ਪ੍ਰਾਪਤੀ ਤੇ ਘਰ ਵਿੱਚ ਪੂਰੀ ਖੁਸ਼ੀ ਦਾ ਮਹੌਲ ਹੈ ਅਤੇ ਨਤੀਜਾ ਆਉਂਦਿਆਂ ਹੀ ਮਾਤਾ-ਪਿਤਾ ਸਮੇਤ ਦਾਦੀ ਵੱਲੋਂ ਬੱਚੀ ਦਾ ਮੂੰਹ ਮਿੱਠਾ ਕਰਵਾ ਕੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਦੀ ਅਸੀਸ ਦਿੱਤੀ ਗਈ। ਜਿਕਰਯੋਗ ਹੈ ਕਿ ਪ੍ਰੀਤਇੰਦਰ ਦੇ ਪਿਤਾ ਸਰਦਾਰ ਜਗਵਿੰਦਰ ਸਿੰਘ ਜਿਲ੍ਹਾ ਉਦਯੋਗ ਸੈਂਟਰ ਸ਼੍ਰੀ ਮੁਕਤਸਰ ਵਿਖੇ ਜਰਨਲ ਮੈਨੇਜਰ ਦੇ ਅਹੁਦੇ ਤੇ ਹਨ ਅਤੇ ਮਾਤਾ ਸਰਕਾਰੀ ਅਧਿਆਪਿਕਾ ਹਨ। ਮਲੋਟ ਸ਼ਹਿਰ ਦੇ ਸਮਾਜਿਕ, ਧਾਰਮਿਕ ਅਤੇ ਬੁੱਧੀਜੀਵੀ ਵਰਗ ਵੱਲੋਂ ਬੱਚੀ ਪ੍ਰੀਤਇੰਦਰ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।

Author : Malout Live

Back to top button